ਚੋਰਾਂ ਦੇ ਬੁਲੰਦ ਹੌਂਸਲੇ, ਮੰਡੀ ਫੈਂਟਨਗੰਜ ''ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ

Sunday, Dec 24, 2023 - 04:23 PM (IST)

ਜਲੰਧਰ (ਸੋਨੂੰ)- ਜਲੰਧਰ ਦੇ ਮਹਾਨਗਰ 'ਚ ਲੁੱਟਾਂਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲਗਭਗ ਇਕ ਹਫ਼ਤੇ ਤੋਂ ਮਹਾਨਗਰ 'ਚ ਹਰ ਰੋਜ਼ ਕਿਤੇ ਨਾ ਕਿਤੇ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜ਼ਾ ਘਟਨਾ 'ਚ ਪੁਲਸ ਦੇ ਅਧੀਨ ਪੈਂਦੇ ਮੰਡੀ ਫੈਂਟਨਗੰਜ 'ਚ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ। ਥਾਣਾ ਡਿਵੀਜ਼ਨ ਨੰਬਰ ਤਿੰਨ 'ਚੋਂ ਸਿਗਰਟਾਂ ਬਣਾਉਂਦੇ ਸਮੇਂ 1.25 ਲੱਖ ਰੁਪਏ ਦੀਆਂ ਸਿਗਰਟਾਂ ਚੋਰੀ ਹੋ ਗਈਆਂ।

PunjabKesari

ਚੋਰੀ ਦੀ ਘਟਨਾ ਦਾ ਸਵੇਰੇ ਦੁਕਾਨਦਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਗੁਆਂਢੀ ਦੁਕਾਨਦਾਰ ਨੇ ਤਾਲੇ ਟੁੱਟੇ ਵੇਖ ਕੇ ਉਸ ਨੂੰ ਸੂਚਿਤ ਕੀਤਾ। ਸੀਤਾ ਰਾਮ ਬ੍ਰਿਜ ਮੋਹਨ ਐਡ ਸੰਨਜ਼ ਦੇ ਮਾਲਕ ਬ੍ਰਜ ਮੋਹਨ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਕਰੀਬ 1.25 ਰੁਪਏ ਦੀਆਂ ਸਿਗਰਟਾਂ ਚੋਰੀ ਕਰ ਲਈਆਂ।

PunjabKesari

ਸੀ. ਸੀ. ਟੀ. ਵੀ. ਕੈਮਰੇ 'ਚ ਵੇਖਿਆ ਜਾ ਰਿਹਾ ਹੈ ਕਿ ਉਹ ਰਾਤ ਕਰੀਬ 3 ਵਜੇ ਆਇਆ ਅਤੇ ਤਾਲੇ ਤੋੜ ਕੇ ਸਿਗਰਟ ਦੀਆਂ ਪੇਟੀਆਂ ਚੋਰੀ ਕਰ ਲਈਆਂ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹੈੱਡ ਕਾਂਸਟੇਬਲ ਸੁਰਜੀਤ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਮਿਲੀ ਹੈ, ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News