ਦੁਕਾਨ ''ਤੇ ਗਈ 5 ਸਾਲਾ ਬੱਚੀ ਨਾਲ ਛੇੜਛਾੜ, ਪਰਿਵਾਰ ਨੇ ਚਾੜ੍ਹਿਆ ਦੁਕਾਨਦਾਰ ਦਾ ਕੁਟਾਪਾ

Monday, Nov 25, 2024 - 01:34 PM (IST)

ਦੁਕਾਨ ''ਤੇ ਗਈ 5 ਸਾਲਾ ਬੱਚੀ ਨਾਲ ਛੇੜਛਾੜ, ਪਰਿਵਾਰ ਨੇ ਚਾੜ੍ਹਿਆ ਦੁਕਾਨਦਾਰ ਦਾ ਕੁਟਾਪਾ

ਲੁਧਿਆਣਾ (ਰਾਜ): ਚੰਡੀਗੜ੍ਹ ਰੋਡ ਸਥਿਤ ਕਰਿਆਨਾ  ਸਟੋਰ 'ਤੇ ਸਾਮਾਨ ਲੈਣ ਗਈ 5 ਸਾਲ ਦੀ ਬੱਚੀ ਨਾਲ ਦੁਕਾਨਦਾਰ ਨੇ ਛੇੜਛਾੜ ਕੀਤੀ। ਜਦੋਂ ਬੱਚੀ ਨੇ ਘਰ ਆ ਕੇ ਸਾਰੀ ਗੱਲ ਦੱਸੀ ਤਾਂ ਪਰਿਵਾਰ ਵਾਲਿਆਂ ਨੇ ਦੁਕਾਨ 'ਤੇ ਜਾ ਕੇ ਦੁਕਾਨਦਾਰ ਦੀ ਛਿੱਤਰ ਪਰੇਡ ਕਰ ਦਿੱਤੀ। ਜਦੋਂ ਲੋਕ ਉਸ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਦੁਕਾਨਦਾਰ ਦੀ ਪਤਨੀ ਉਸ ਨੂੰ ਬਚਾਉਣ ਲਈ ਲੋਕਾਂ ਦੀਆਂ ਮਿੰਨਤਾਂ ਕਰ ਰਹੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਲੋਕਾਂ ਨੇ ਦੁਕਾਨਦਾਰ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News