ਲੁਟੇਰਿਆਂ ਨੇ NRI ਨੂੰ ਨਿਸ਼ਾਨਾ ਬਣਾ ਕੇ ਲੁੱਟਿਆ 30 ਤੋਲੇ ਸੋਨਾ ਤੇ ਨਕਦੀ

Saturday, Mar 14, 2020 - 03:34 PM (IST)

ਲੁਟੇਰਿਆਂ ਨੇ NRI ਨੂੰ ਨਿਸ਼ਾਨਾ ਬਣਾ ਕੇ ਲੁੱਟਿਆ 30 ਤੋਲੇ ਸੋਨਾ ਤੇ ਨਕਦੀ

ਕਪੂਰਥਲਾ (ਮਹਾਜਨ)— ਸ਼ਹਿਰ ਦੇ ਵਿਅਸਤ ਖੇਤਰ ਪੰਚ ਮੰਦਰ ਨੇੜੇ ਦੋ ਅਣਪਛਾਤੇ ਲੁਟੇਰੇ ਐੱਨ. ਆਰ. ਆਈ. ਤੋਂ ਸੋਨਾ ਤੇ ਵਿਦੇਸ਼ੀ ਕਰੰਸੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਦੋਂ ਐੱਨ. ਆਰ. ਆਈ. ਜਵੈਲਰਜ਼ ਦੀ ਦੁਕਾਨ ਤੋਂ ਸੋਨਾ ਖਰੀਦ ਕੇ ਬਾਹਰ ਨਿਕਲ ਕੇ ਆਪਣੀ ਗੱਡੀ 'ਚ ਬੈਠਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਉਸਦੇ ਹੱਥ 'ਚ ਫੜਿਆ ਬੈਗ ਖੋਹ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਹਰਭਜਨ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਮਾਡਲ ਟਾਊਨ ਤੋਂ ਬੈਗ 'ਚ ਪਏ 30 ਤੋਲੇ ਦੇ ਕਰੀਬ ਸੋਨਾ, ਵਿਦੇਸ਼ੀ ਕਰੰਸੀ ਤੇ 2 ਲੱਖ ਰੁਪਏ ਨਕਦੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ, ਥਾਣਾ ਇੰਚਾਰਜ ਹਰਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਸਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮ ਜਲਦੀ ਹੀ ਪੁਲਸ ਦੀ ਹਿਰਾਸਤ 'ਚ ਹੋਣਗੇ।


author

shivani attri

Content Editor

Related News