ਸ੍ਰੀਮਦ ਭਾਗਵਤ ਕਥਾ ਸ਼ਰਧਾ ਭਾਵ ਨਾਲ ਹੋਈ ਸੰਪਨ

Sunday, Dec 08, 2019 - 12:49 PM (IST)

ਸ੍ਰੀਮਦ ਭਾਗਵਤ ਕਥਾ ਸ਼ਰਧਾ ਭਾਵ ਨਾਲ ਹੋਈ ਸੰਪਨ

ਜਲੰਧਰ (ਸੋਨੂੰ)—ਸ਼ਿਵ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਜਲੰਧਰ ਸਥਿਤ ਸ਼ਿਵ ਮੰਦਰ ਖੰਨਾ ਬਗੀਚੀ 'ਚ ਆਯੋਜਿਤ ਸ੍ਰੀਮਦ ਭਾਗਵਤ ਕਥਾ ਦੇ ਅਖੀਰਲੇ ਦਿਨ ਭਗਤਾਂ ਨੇ ਕਥਾ ਦਾਖੂਬ ਆਨੰਦ ਮਾਣਿਆ। 2 ਦਸੰਬਰ ਤੋਂ ਸ਼ੁਰੂ ਹੋਈ ਸ੍ਰੀ ਮਦਭਾਗਵਤ ਕਥਾ ਦਾ ਅਚਾਰੀਆ ਸ੍ਰੀ ਵਿਸ਼ਣੂ ਸ਼ਾਸਤਰੀ ਜੀ ਨੇ ਗੁਣਗਾਨ ਕੀਤਾ। ਸਮਾਰੋਹ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ ਸ੍ਰੀ ਅਭਿਜੈ ਚੋਪੜਾ ਜੀ ਨੇ ਸ਼ਿਰਕਤ ਕੀਤੀ।

PunjabKesari

ਸੁਸਾਇਟੀ ਦੇ ਮੈਂਬਰ ਰਾਜ ਕੁਮਾਰ ਨੇ ਦੱਸਿਆ ਕਿ 8 ਦਸੰਬਰ ਨੂੰ ਕਥਾ ਨੂੰ ਵਿਸ਼ਰਾਮ ਦਿੱਤਾ ਜਾਵੇਗਾ ਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਸ਼ਿਵ ਨਗਰ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਅਭਿਜੈ ਚੋਪੜਾ ਜੀ ਨੂੰ ਸਨਮਾਨਿਤ ਕੀਤਾ ਗਿਆ।

PunjabKesari


author

Shyna

Content Editor

Related News