ਨਸ਼ਿਆਂ ਖ਼ਿਲਾਫ਼ ਮੋਗਾ ਪੁਲਸ ਦਾ ਸਰਚ ਆਪਰੇਸ਼ਨ, ਵੱਡੇ ਪੱਧਰ ''ਤੇ ਹੋਈ ਕਾਰਵਾਈ

Tuesday, Jun 24, 2025 - 06:11 PM (IST)

ਨਸ਼ਿਆਂ ਖ਼ਿਲਾਫ਼ ਮੋਗਾ ਪੁਲਸ ਦਾ ਸਰਚ ਆਪਰੇਸ਼ਨ, ਵੱਡੇ ਪੱਧਰ ''ਤੇ ਹੋਈ ਕਾਰਵਾਈ

ਮੋਗਾ (ਕਸ਼ਿਸ਼ ਸਿੰਗਲਾ) : ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ  ਮੋਗਾ ਅਤੇ ਸਬ ਡਵੀਜ਼ਨ ਬਾਘਾ ਪੁਰਾਣਾ ਵਿਚ ਚਲਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੋ ਦੇ ਮੁਖੀ ਵਰੁਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਰਚ ਅਭਿਆਨ ਚਲਾਇਆ ਹੈ ਜਿਹੜਾ ਕਿ ਮੋਗਾ ਦੇ ਸਾਧਾਂਵਾਲੀ ਬਸਤੀ ਅਤੇ ਹੋਰ ਥਾਵਾਂ 'ਤੇ ਜਾਰੀ ਹੈ। ਉੱਥੇ ਹੀ ਬਾਘਾ ਪੁਰਾਣਾ ਦੇ  DSP ਨੇ ਦੱਸਿਆ ਕਿ ਕਈ ਪਿੰਡਾਂ ਦੀ ਵਿਸ਼ੇਸ਼ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਡੀਐੱਸਪੀ ਦਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਚਲਾਇਆ ਗਿਆ।

ਉਨ੍ਹਾਂ ਦੱਸਿਆ ਕਿ ਉਕਤ ਸਰਚ ਮੁਹਿੰਮ ਪਿੰਡ ਸੰਗਤਪੁਰਾ, ਰਾਜਿਆਣਾ, ਸਮਾਧ ਭਾਈ, ਘੋਲੀਆਂ ਕਲਾਂ, ਮਹੰਤਾਂ ਵਾਲਾ ਬਾਘਾ ਪੁਰਾਣਾ, ਭਲੂਰ ਰੋਡ, ਸਮਾਲਸਰ, ਮੱਲਕੇ ਆਦਿ ਪਿੰਡਾਂ ਵਿਚ ਚਲਾਈ ਗਈ। ਇਸ ਦੌਰਾਨ 22 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਅਤੇ ਕਈਆਂ ਕੋਲੋਂ ਪੁੱਛਗਿੱਛ ਕੀਤੀ ਗਈ। ਪੁਲਸ ਨੇ 18 ਸ਼ੱਕੀ ਵ੍ਹੀਕਲਾਂ ਨੂੰ ਚੈੱਕ ਕੀਤਾ ਜੋ ਠੀਕ ਪਾਏ ਗਏ। ਇਸ ਮੌਕੇ ਡੀ.ਐੱਸ.ਪੀ ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਲੋਕ ਪੁਲਸ ਵਿਭਾਗ ਨੂੰ ਆਪਣਾ ਪੂਰਾ ਸਹਿਯੋਗ ਕਰਨ ਤਾਂ ਕਿ ਨਸ਼ਿਆਂ ਦਾ ਖਾਤਮਾ ਹੋ ਸਕੇ ਅਤੇ ਸਾਡੀ ਨੌਜਵਾਨ ਪੀੜੀ ਬਚ ਸਕੇ।


author

Gurminder Singh

Content Editor

Related News