ਸ਼ਾਹਕੋਟ ਪੁਲਸ ਵੱਲੋਂ 2 ਪਿਸਤੌਲਾਂ ਸਮੇਤ 1 ਵਿਅਕਤੀ ਗ੍ਰਿਫ਼ਤਾਰ

Friday, Jul 12, 2024 - 12:41 PM (IST)

ਸ਼ਾਹਕੋਟ ਪੁਲਸ ਵੱਲੋਂ 2 ਪਿਸਤੌਲਾਂ ਸਮੇਤ 1 ਵਿਅਕਤੀ ਗ੍ਰਿਫ਼ਤਾਰ

ਸ਼ਾਹਕੋਟ (ਅਰਸ਼ਦੀਪ)- ਐੱਸ. ਐੱਸ. ਪੀ. ਜਲੰਧਰ ਦਿਹਾਤੀ ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਸਰੂਪ ਕੌਰ ਬਾਠ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਅਤੇ ਡੀ. ਐੱਸ. ਪੀ. ਸ਼ਾਹਕੋਟ ਅਮਨਦੀਪ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਪੁਲਸ ਵੱਲੋਂ 32 ਬੋਰ ਦੇ 2 ਪਿਸਤੋਲਾਂ ਸਮੇਤ 1 ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਇੰਸ. ਅਮਨ ਸੈਣੀ ਨੇ ਦੱਸਿਆ ਕਿ ਬੀਤੀ 23 ਫਰਵਰੀ ਨੂੰ ਸੁਖਪ੍ਰੀਤ ਸਿੰਘ ਅਤੇ ਅਕਾਸ਼ਦੀਪ ਵਾਸੀ ਨਿਹਾਲੂਵਾਲ ਜਲੰਧਰ, ਹਰਦੀਪ ਸਿੰਘ ਵਾਸੀ ਹੈਬੋਵਾਲ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਸੁਖਪ੍ਰੀਤ ਸਿੰਘ ਕੋਲੋਂ ਇਕ ਬੈਗ ’ਚੋਂ 302 ਗ੍ਰਾਮ ਹੈਰੋਇਨ, ਇਕ ਪਿਸਟਲ, ਮੈਗਜ਼ੀਨ ਅਤੇ 2 ਰੌਂਦ, ਅਕਾਸ਼ਦੀਪ ਕੋਲੋਂ ਇਕ ਪਿਸਟਲ, ਮੈਗਜ਼ੀਨ ਅਤੇ 2 ਰੌਂਦ, ਹਰਦੀਪ ਸਿੰਘ ਕੋਲੋਂ ਇਕ ਪਿਸਟਲ, ਮੈਗਜ਼ੀਨ, 2 ਰੌਂਦ ਅਤੇ ਮੋਟਰਸਾਈਕਲ ਨੰ. ਪੀ.ਬੀ.-08-ਈ. ਜ਼ੈੱਡ.-8801, ਇਕ ਬੁਲੇਟ ਮੋਟਰਸਾਈਕਲ ਪੀ. ਬੀ.-10-ਜੇ. ਜੀ.-5662 ਬਰਾਮਦ ਕੀਤੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ

ਉਨ੍ਹਾਂ ਦੱਸਿਆ ਕਿ ਇਸ ਕੇਸ ’ਚ ਲੋੜੀਂਦੇ ਬਲਜਿੰਦਰ ਸਿੰਘ ਉਰਫ਼ ਜਸ਼ਨ ਪੁੱਤਰ ਅਜਾਇਬ ਸਿੰਘ ਵਾਸੀ ਤਲਵੰਡੀ ਬੂਟੀਆਂ ਨੂੰ 9 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਤੋਂ ਮਿਲੇ ਰਿਮਾਂਡ ਦੌਰਾਨ ਪੁੱਛਗਿੱਛ ’ਚ ਉਸ ਕੋਲੋਂ 2 ਪਿਸਤੌਲ ਦੇਸੀ ਬਰਾਮਦ ਕੀਤੇ ਗਏ ਹਨ। ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ-EVM ਮਸ਼ੀਨਾਂ 'ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ,  ਜਲੰਧਰ ਵੈਸਟ 'ਚ ਕੌਣ 'ਬੈਸਟ', ਭਲਕੇ ਹੋਵੇਗਾ ਫ਼ੈਸਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News