ਸ਼ਹੀਦ ਕਰਮਚਾਰੀਆਂ ਨੂੰ ਸਮਰਪਿਤ ਕੱਢਿਆ ਕੈਂਡਲ ਮਾਰਚ

10/18/2018 3:09:01 AM

 ਰੂਪਨਗਰ,   (ਵਿਜੇ)-  ਸ਼ਹੀਦ ਕਰਮਚਾਰੀਆਂ ਪੰਜਾਬ ਪੁਲਸ, ਜ਼ਿਲਾ ਰੂਪਨਗਰ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਸ ’ਚ ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਦੇ  ਨਿਰਦੇਸ਼ਾਂ ਹੇਠ ਥਾਣਾ ਸਿਟੀ, ਥਾਣਾ ਸਦਰ ਰੂਪਨਗਰ  ਅਤੇ ਥਾਣਾ ਸਿੰਘ ਦੇ ਇੰਚਾਰਜ ਐੱਸ.ਆਈ. ਭਾਰਤ ਭੂਸ਼ਨ, ਇੰਸਪੈਕਟਰ ਰਾਜਪਾਲ ਸਿੰਘ ਗਿੱਲ, ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਸ ਦੇ ਸ਼ਹੀਦ ਕਰਮਚਾਰੀਆਂ ਨੂੰ ਸਮਰਪਿਤ ਇਕ ਕੈਂਡਲ ਮਾਰਚ ਸਥਾਨਕ ਬੇਲਾ ਚੌਂਕ ’ਚ ਕੱਢਿਆ ਗਿਆ। ਜਿਸ ’ਚ ਸ਼ਹੀਦ ਬੰਤਾ ਸਿੰਘ ਦੇ ਸਪੁੱਤਰ ਗੁਰਵਿੰਦਰ ਸਿੰਘ, ਸ਼ਹੀਦ ਪ੍ਰੇਮ ਕੁਮਾਰ ਦੇ ਪੁੱਤਰ ਅਸ਼ਵਨੀ ਕੁਮਾਰ, ਸ਼ਹੀਦ ਰਾਮ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਵੀ ਮਾਰਚ ’ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਜ਼ਿਲਾ ਪੁਲਸ ਦੇ ਅਧਿਕਾਰੀ ਅਤੇ ਜਵਾਨ ਵੀ ਵੱਡੀ ਗਿਣਤੀ ’ਚ ਸ਼ਾਮਲ ਸਨ।
 


Related News