ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਲਾਇਆ ਧਰਨਾ

04/02/2021 1:55:33 PM

ਗੋਰਾਇਆ (ਮੁਨੀਸ਼ ਬਾਵਾ)- ਗੋਰਾਇਆ, ਫਿਲੌਰ, ਜੰਡਿਆਲਾ, ਫਗਵਾੜਾ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਗੋਰਾਇਆ ਮੁੱਖ ਚੌਂਕ ’ਚ ਧਰਨਾ ਦਿੱਤਾ ਗਿਆ। ਉਪਰੰਤ ਗੋਰਾਇਆ ਬਜ਼ਾਰ ’ਚ ਅਧਿਆਪਕਾਂ, ਪ੍ਰਬੰਧਕਾਂ ਅਤੇ ਮਾਪਿਆਂ ਵੱਲੋਂ ਸਕੂਲ ਖੋਲਣ ਨੂੰ ਲੈ ਕੇ ਪੈਦਲ ਮਾਰਚ ਵੀ ਕੀਤਾ ਗਿਆ। ਮਾਰਚ ਦੌਰਾਨ ‘ ਕਰੋਨਾ ਇੱਕ ਬਹਾਨਾ ਹੈ ਅਸਲੀ ਹੋਰ ਨਿਸ਼ਾਨਾ ਹੈ, ‘ਪੰਜਾਬ ਸਰਕਾਰ ਦੇ ਪ੍ਰਬੰਧ ਠੇਕੇ ਖੁੱਲੇ ਸਕੂਲ ਬੰਦ ’ ਆਦਿ ਦੇ ਨਾਅਰੇ ਲਗਾਏ ਗਏ। 

ਇਸ ਮੌਕੇ ਯੂਨੀਅਨ ਪ੍ਰਧਾਨ ਦਲਜੀਤ ਸਿੰਘ ਅਤੇ ਜੋਧਾ ਸਿੰਘ ਗਿੱਲ ਨੇ ਦੱਸਿਆ ਕਿ ਪਹਿਲਾਂ ਹੀ ਪੰਜਾਬ ਦੇ ਸਕੂਲਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨਾ ਮੰਦ ਭਾਗਾ ਹੈ। ਉਨਾਂ ਅੱਗੇ ਦੱਸਿਆ ਕਿ ਬਾਜ਼ਾਰ ਖੁੱਲੇ ਹਨ, ਸਿਨਮਾ ਹਾਲ ਖੁੱਲ੍ਹੇ ਹਨ, ਪੰਜਾਬ ’ਚ ਧੜਾ-ਧੜ ਰਾਜਨੀਤਕ ਰੈਲੀਆਂ ਹੋ ਰਹੀਆਂ ਹਨ, ਸੋ ਇਸ ਸਮੇਂ ਸਕੂਲਾਂ ਨੂੰ ਬੰਦ ਕਰਨਾ ਅਤੇ ਪ੍ਰੀਖਿਆਵਾਂ ਅੱਗੇ ਕਰਨੀਆਂ ਸਰਕਾਰ ਦੇ ਫੈਸਲੇ ਦੇ ਪ੍ਰਸ਼ਨ ਚਿੰਨ ਹੈ। 

ਇਹ ਵੀ ਪੜ੍ਹੋ :  ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ

PunjabKesari

ਬੱਚਿਆਂ ਨੂੰ ਬਗੈਰ ਪ੍ਰੀਖਿਆ ਪਾਸ ਕਰਨਾ ਮੰਦਭਾਗਾ ਹੈ, ਸੋ ਸਰਕਾਰ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਬਗੈਰ ਬਾਕੀ ਵਿਦਿਆਰਥੀਆਂ ਨੂੰ ਕੋਵਿਡ ਨਿਯਮਾਂ ਤਹਿਤ ਖੁੱਲਣ ਦੀ ਆਗਿਆ ਦੇਵੇ ਤਾਂ ਜੋ ਬੱਚਿਆਂ, ਇਨਾਂ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ, ਸਹਾਇਕਾਂ ਅਤੇ ਡਰਾਇਵਰਾਂ ਦਾ ਭਵਿੱਖ ਬਚਾਇਆ ਜਾ ਸਕੇ। ਇਸ ਮੌਕੇ ਮੈਡਮ ਜਸਦੀਪ ਕੌਰ, ਜਤਿੰਦਰ ਸ਼ਰਮਾ ਅਤੇ ਮੈਡਮ ਮੰਜੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਘਰ-ਘਰ ਜਾ ਕੇ ਇਨਾਂ ਸਕੂਲਾਂ ’ਚ ਪੜ ਰਹੇ ਬੱਚਿਆਂ ਨਾਲ ਰਾਬਤਾ ਕਾਇਮ ਕਰ ਕੇ ਉਨਾਂ ਨੂੰ ਸਰਕਾਰੀ ਸਕੂਲਾਂ ’ਚ ਲੱਗਣ ਲਈ ਕਹਿ ਰਹੇ ਹਨ ਕੀ ਇਹ ਕੋਵਿਡ ਨਿਯਮਾਂ ਦੀ ਉਲੰਘਣਾ ਨਹੀਂ ਹੈ। ਜੇਕਰ ਸਰਕਾਰ ਨੇ ਸਕੂਲ ਕਾਲਜ ਬੰਦ ਹੀ ਹਨ ਤਾਂ ਉਨੇ ਸਮੇਂ ਲਈ ਇਨਾਂ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ 80 ਫ਼ੀਸਦੀ ਤਨਖ਼ਾਹ ਪੰਜਾਬ ਸਰਕਾਰ ਆਪਣੇ ਕੋਲੋਂ ਦੇਵੇ। 

ਇਹ ਵੀ ਪੜ੍ਹੋ :  ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ

PunjabKesari

ਉਨਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੀਆਂ ਨੀਤੀਆਂ ਨਾ ਬਦਲੀਆਂ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਫਸਲਾਂ ਦੇ ਨਾਲ ਨਾਲ ਨਸਲਾਂ ਵੀ ਖਤਮ ਹੋ ਜਾਣਗੀਆਂ। ਸਮਾਗਮ ਦੌਰਾਨ ਐਡਵੇਕੇਟ ਇੰਦਰਜੀਤ ਵਰਮਾ ਨੂੰ ਇਨਾਂ ਸਕੂਲਾਂ ਦਾ ਲੀਗਲ ਅਡਵਾਈਜ਼ਰ ਨਿਯੁਕਤ ਕੀਤਾ ਗਿਆ। ਐਡਵੋਕੇਟ ਇੰਦਰਜੀਤ ਵਰਮਾ ਅਤੇ ਲੋਕ ਇਨਸਾਫ ਪਾਰਟੀ ਦੇ ਗੁਰਾਇਆ ਸ਼ਹਿਰੀ ਪ੍ਰਧਾਨ ਵਰਿੰਦਰ ਦਕਸ਼ ਨੇ ਕਿਹਾ ਕਿ ਸਰਕਾਰ ਇਨਾਂ ਸਕੂਲਾਂ ਨੂੰ ਬੰਦ ਕਰਕੇ ਜਿਥੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ, ਉਥੇ ਇਨਾਂ ਸਕੂਲਾਂ ’ਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਬੇਰੁਜ਼ਗਾਰ ਕਰ ਰਹੀ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ

ਧਰਨੇ ’ਚ ਤਰਸੇਮ ਲਾਲ, ਬਲਵੀਰ ਕੁਮਾਰ , ਅਜਮੇਰ ਸਿੰਘ, ਨਵਜੋਤ ਕੌਰ, ਸੰਜੀਵ ਕੁਮਾਰ, ਵਿਕਰਾਂਤ, ਕਸ਼ਮੀਰੀ ਲਾਲ ਅਤੇ ਗਿਆਨ ਚੰਦ ਨੇ ਸਰਕਾਰੀ ਸਕੂਲਾਂ ’ਚ ਬਗੈਰ ਟੀ. ਸੀ. ਤੋਂ ਬੱਚਿਆਂ ਨੂੰ ਦਾਖਲਾ ਕਰਨਾ ਇਨਾਂ ਵਿਦਿਅਕ ਅਦਾਰਿਆਂ ਨੂੰ ਖਤਮ ਕਰਨਾ ਹੈ ਜੋ ਹਰਜਿਸ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਰੇਨੂੰ ਕੋਛੜ, ਰਾਜ ਕੁਮਾਰ, ਸ਼ਮੀ ਕਪੂਰ, ਸੁਭਾਸ਼ ਚੰਦਰ, ਜਰਨੈਲ ਸਿੰਘ, ਰਾਜੇਸ਼ ਹਰਗੁਣ, ਮੁਲਖ ਰਾਜ, ਬਲਜਿੰਦਰ ਸਿੰਘ, ਨਾਨਕ ਸਿੰਘ, ਗਿੱਲ, ਤਰਸੇਮ ਲਾਲ, ਪਰਸ਼ੋਤਮ ਲਾਲ, ਮੰਗਲਦੀਪ, ਰਿੰਕਲ, ਅਕਵਿੰਦਰ ਕੌਰ, ਬਲਵੀਰ ਕੁਮਾਰ, ਜਸਦੀਪ ਕੌਰ, ਜਸਵੀਰ ਕੌਰ, ਰਣਜੀਤ ਕੌਰ, ਭਾਰਤ ਭੂਸ਼ਨ, ਜੈਸਮੀਨ, ਸੁਮਨ ਵਰਮਾ, ਸੰਜੀਵ ਵਰਮਾ , ਸੁਖਵਿੰਦਰ ਸਿੰਘ ਅਤੇ ਇਲਾਕੇ ਤੋਂ ਭਾਰੀ ਗਿਣਤੀ ’ਚ ਸਕੂਲ ਪ੍ਰਬੰਧਕ ਹਾਜ਼ਰ ਸਨ।

ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News