ਸਕੂਲ ਲਾ ਬਲੋਸਮ 'ਚ ਕਰਵਾਇਆ ਨਸ਼ਿਆਂ ਸਬੰਧੀ ਸੈਮੀਨਾਰ
Friday, Sep 07, 2018 - 05:59 PM (IST)

ਜਲੰਧਰ — ਜਲੰਧਰ ਦੇ ਸਥਾਨਕ ਸਕੂਲ ਲਾ ਬਲੋਸਮ 'ਚ ਅੱਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੂੰ ਨਸ਼ਿਆਂ ਬਾਰੇ, ਉਸ ਦੇ ਪ੍ਰਭਾਵ ਅਤੇ ਉਸ ਦੀ ਰੋਕਥਾਮ ਦੇ ਬਾਰੇ ਜਾਗਰੂਕ ਕੀਤਾ ਗਿਆ।
ਇਸ ਸੈਮੀਨਾਰ 'ਚ ਭਾਵਨਾ ਸੰਦਲ ਨੇ ਸਾਰੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਐੱਸ.ਐੱਸ.ਪੀ. ਪੁਸ਼ਕਰ ਸੰਦਲ ਨੇ ਕਿਹਾ ਕਿ ਸਾਨੂੰ ਸਾਡੇ ਆਲੇ-ਦੁਆਲੇ ਨਸ਼ਾ ਕਰਨ ਵਾਲੇ ਅਤੇ ਇਸ ਦੀ ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਸੂਚਨਾ ਪੁਲਸ ਨੂੰ ਦੇਣੀ ਚਾਹੀਦੀ ਹੈ। ਪੁਲਸ ਵਲੋਂ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਾਰਿਆ ਸਮੱਸਿਆ ਦੇ ਬਾਰੇ ਆਪਣੇ ਮਾਤਾ-ਪਿਤਾ ਨੂੰ ਜਰੂਰ ਦੱਸਣ। ਇਸ ਮੌਕੇ ਰੁਹਾਨੀ, ਵੀਨਾ ਗੁਪਤਾ, ਪਲਵੀ ਗੋਇਲ, ਅਸ਼ਵਨੀ ਕੁਮਾਰ, ਨਿਤੂ ਮਹਿਰਾ ਅਮਨਦੀਪ ਮਿੱਤਲ ਹਾਜ਼ਰ ਸਨ।