ਸ੍ਰੀ ਗੁਰੂ ਰਵਿਦਾਸ ਜੀ ਦਾ ਅਪਮਾਨ ਨਹੀਂ ਕਰਾਂਗੇ ਸਹਿਣ : ਸੰਤ ਨਿਰਮਲ ਦਾਸ ਜੀ

Thursday, May 28, 2020 - 12:42 AM (IST)

ਸ੍ਰੀ ਗੁਰੂ ਰਵਿਦਾਸ ਜੀ ਦਾ ਅਪਮਾਨ ਨਹੀਂ ਕਰਾਂਗੇ ਸਹਿਣ : ਸੰਤ ਨਿਰਮਲ ਦਾਸ ਜੀ

ਜਲੰਧਰ,(ਜਤਿੰਦਰ/ਕੈਂਥ ) : ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਪਮਾਨ ਹੁਣ ਸਹਿਣ ਨਹੀਂ ਹੋਵੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ) ਪੰਜਾਬ ਨੇ ਕੀਤਾ । ਸੰਤ ਬਾਬਾ ਨਿਰਮਲ ਦਾਸ ਜੀ ਨੇ ਕਿਹਾ ਕਿ ਹਰਿਦੁਆਰ 'ਚ ਚੰਡੀ ਘਾਟ ਦੇ ਕੋਲ ਸਥਿਤ ਗੰਗਾ ਘਾਟ 'ਤੇ ਸਤਿਗੁਰੂ ਰਵਿਦਾਸ ਜੀ ਦੀ ਪ੍ਰਤੀਮਾ ਸਥਾਪਿਤ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਗੁਰੂ ਰਵਿਦਾਸ ਜੀ ਦੀ ਮੂਰਤੀ ਨੂੰ ਗੰਗਾ ਨਦੀ 'ਚ ਸੁੱਟ ਦਿੱਤਾ। ਇਸ ਘਿਨਾਉਣੀ ਹਰਕਤ ਦਾ ਪੂਰੇ ਸੰਸਾਰ ਵਿੱਚ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਤੇ ਸੰਤ ਸਮਾਜ 'ਚ ਰੋਸ ਪਾਇਆ ਜਾ ਰਿਹਾ ਹੈ । ਜਿਨ੍ਹਾਂ ਅਪਰਾਧੀਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਘਿਨਾਉਣੀ ਘਟਨਾ ਦੀ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ਾਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

 


author

Deepak Kumar

Content Editor

Related News