ਸ੍ਰੀ ਗੁਰੂ ਰਵਿਦਾਸ ਧਾਮ ਕਾਸ਼ੀ ਜਾਣ ਵਾਲੀ ''ਬੇਗਮਪੁਰਾ ਐਕਸਪ੍ਰੈੱਸ'' ਬਾਰੇ ਟਰੱਸਟ ਦਾ ਵੱਡਾ ਬਿਆਨ

Friday, Feb 07, 2025 - 12:06 PM (IST)

ਸ੍ਰੀ ਗੁਰੂ ਰਵਿਦਾਸ ਧਾਮ ਕਾਸ਼ੀ ਜਾਣ ਵਾਲੀ ''ਬੇਗਮਪੁਰਾ ਐਕਸਪ੍ਰੈੱਸ'' ਬਾਰੇ ਟਰੱਸਟ ਦਾ ਵੱਡਾ ਬਿਆਨ

ਕਿਸ਼ਨਗੜ੍ਹ (ਬੈਂਸ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ’ਤੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਧਾਮ ਕਾਸ਼ੀ ਲਿਜਾਣ ਵਾਲੀ 'ਬੇਗਮਪੁਰਾ ਐਕਸਪ੍ਰੈੱਸ' ਬਾਰੇ ਸ੍ਰੀ ਗੁਰੂ ਰਵਿਦਾਸ ਪਬਲਿਕ ਚੈਰੀਟੇਬਲ ਟਰੱਸਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ

ਟਰੱਸਟ ਨੇ ਕਿਹਾ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਾਵਨ ਪ੍ਰਕਾਸ਼ ਦਿਹਾੜੇ ’ਤੇ ਜੋ ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ 9 ਫਰਵਰੀ ਨੂੰ ਡੇਰਾ 108 ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰਸਟ ਬਨਾਰਸ ਦੇ ਚੇਅਰਮੈਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਤੋਂ ਬਨਾਰਸ ਲਿਜਾਈ ਜਾ ਰਹੀ ਹੈ। ਉਸ ਟਰੇਨ ਦਾ ਸਾਰਾ ਖਰਚਾ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਵੱਲੋਂ ਕੀਤਾ ਗਿਆ ਹੈ। ਇਸ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟਰੇਨ ਦਾ ਕਿਸੇ ਵੀ ਸਿਆਸੀ ਆਗੂ ਜਾਂ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)

ਇੱਥੇ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਹਰ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਇਹ ‘ਬੇਗਮਪੁਰਾ ਐਕਸਪ੍ਰੈੱਸ’ ਟਰੇਨ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਵੱਲੋਂ ਆਪਣੇ ਪੱਧਰ ’ਤੇ ਖਰਚਾ ਕਰ ਕੇ 6 ਦਿਨਾਂ ਲਈ ਬੁੱਕ ਕੀਤੀ ਜਾਂਦੀ ਹੈ। ਇਸ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟਰੇਨ ਦਾ ਕਿਸੇ ਵੀ ਸਿਆਸੀ ਆਗੂ ਜਾਂ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News