ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਕਿਸਤਾਨੀ ਤਿੰਨ ਮੈਂਬਰੀ ਐੱਮਪੀ ਵਫ਼ਦ ਦਰਸ਼ਨਾਂ ਲਈ ਪੁੱਜਾ
Saturday, Feb 01, 2025 - 03:24 AM (IST)
ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਕਿਸਤਾਨ ਤੋਂ ਤਿੰਨ ਮੈਂਬਰੀ ਐੱਮਪੀ ਵਫ਼ਦ ਦਰਸ਼ਨ ਕਰਨ ਲਈ ਆਇਆ। ਇਸ ਵਫ਼ਦ ਵਿੱਚ ਨੈਸ਼ਨਲ ਅਸੈਂਬਲੀ ਦੇ 2 ਮੈਂਬਰ ਅਤੇ ਇੱਕ ਸੈਨੇਟਰ ਦਾ 3 ਮੈਂਬਰੀ ਵਫ਼ਦ ਇੱਕ ਦਿਨ ਦੀ ਯਾਤਰਾ ਲਈ ਪਾਕਿਸਤਾਨ ਤੋਂ ਭਾਰਤ ਅਟਾਰੀ ਸਰਹੱਦ ਰਸਤੇ ਅੰਮ੍ਰਿਤਸਰ ਪਹੁੰਚਿਆ। ਇਨ੍ਹਾਂ ਮੈਂਬਰਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਦੌਰਾਨ ਜਿੱਥੇ ਰਸ ਭਿੰਨੀ ਬਾਣੀ ਦਾ ਕੀਰਤਨ ਸੁਣਿਆ, ਉੱਥੇ ਹੀ ਦੋਵਾਂ ਦੇਸ਼ਾਂ ਵਿੱਚ ਆਪਸੀ ਪ੍ਰੇਮ ਪਿਆਰ ਬਣੇ ਰਹਿਣ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਦਾ ਬੇਟਾ ਬਣਿਆ ਚੇਨ ਸਨੈਚਰ! ਗਰਲਫ੍ਰੈਂਡ ਨੂੰ ਮਹਿੰਗੇ ਤੋਹਫ਼ੇ ਦੇਣ ਲਈ ਕਰਦਾ ਸੀ ਲੁੱਟ-ਖੋਹ
ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਕਰਾਚੀ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਮੈਡਮ ਸ਼ਾਜ਼ੀਆ ਮਰੀ ਐੱਮ. ਐੱਨ. ਏ, ਕੁਰਤੈਨੁਲ ਮਰੀ ਸੈਨੇਟਰ, ਮੁਨਾਜ਼ਾ ਹਸਨ ਐੱਮ. ਐੱਨ. ਏ ਸ਼ੁੱਕਰਵਾਰ ਨੂੰ 10 ਵਜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰਿਆਂ ਲਈ ਆਏ। ਇਸ ਵਫ਼ਦ ਦਾ ਸੂਚਨਾ ਕੇਂਦਰ ਵਿਖੇ ਰਜਿੰਦਰ ਸਿੰਘ ਰੂਬੀ, ਰਣਧੀਰ ਸਿੰਘ ਅਤੇ ਜਤਿੰਦਰ ਸਿੰਘ ਵੱਲੋਂ ਸਨਮਾਨ ਵੀ ਕੀਤਾ ਗਿਆ। ਪਾਕਿਸਤਾਨੀ ਵਫ਼ਦ ਨੇ ਅੰਮ੍ਰਿਤਸਰ ਵਿਖੇ ਦੁਪਹਿਰ ਦਾ ਖਾਣਾ ਖਾਧਾ ਅਤੇ ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰ ਸਾਕ-ਸਬੰਧੀਆਂ ਲਈ ਖਰੀਦੋ ਫਰੋਖਤ ਕਰਨ ਉਪਰੰਤ ਬਾਅਦ ਦੁਪਹਿਰ 3 ਵਜੇ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਵਾਪਸ ਪਰਤ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8