ਸੰਤ ਨਿਰੰਕਾਰੀ ਮਿਸ਼ਨ ਬਰਾਂਚ ਘਨੌਲੀ ਵੱਲੋਂ ਚਲਾਈ ਗਈ ਸਫਾਈ ਮੁਹਿੰਮ

Monday, Feb 24, 2020 - 02:06 PM (IST)

ਸੰਤ ਨਿਰੰਕਾਰੀ ਮਿਸ਼ਨ ਬਰਾਂਚ ਘਨੌਲੀ ਵੱਲੋਂ ਚਲਾਈ ਗਈ ਸਫਾਈ ਮੁਹਿੰਮ

ਘਨੌਲੀ (ਸ਼ਰਮਾ)— ਸੰਤ ਨਿਰੰਕਾਰੀ ਮੰਡਲ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਬੀਤੇ ਦਿਨ ਪੂਰੇ ਭਾਰਤ ਅਤੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਉਣ ਸਣੇ ਸਫਾਈ ਮੁਹਿੰਮ ਚਲਾਈ ਗਈ। ਇਸੇ ਤਹਿਤ ਬਾਬਾ ਹਰਦੇਵ ਸਿੰਘ ਜੀ ਯਾਦ 'ਚ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਘਨੌਲੀ (ਰੋਪੜ) ਵੱਲੋਂ ਸਫਾਈ ਮੁਹਿੰਮ ਚਲਾਈ ਗਈ। ਬਰਾਂਚ ਦੇ ਮੀਡੀਆ ਇੰਚਾਰਜ ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਸੁਦਿਕਸ਼ਾ ਦੇ ਦਿਸ਼ਾ-ਨਿਰਦੇਸ਼ਾਂ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗੁਵਾਈ ਅਤੇ ਬਰਾਂਚ ਮੁਖੀ ਧਿਆਨ ਸਿੰਘ ਅਤੇ ਸੇਵਾਦਲ ਦੇ ਸੰਚਾਲਕ ਲਾਭ ਸਿੰਘ ਜੀ ਦੀ ਦੇਖ-ਰੇਖ ਹੇਠ ਘਨੌਲੀ ਬਰਾਂਚ ਦੇ ਸ਼ਰਧਾਲੂਆਂ ਵੱਲੋਂ ਘਨੌਲੀ ਰੇਲਵੇ ਸਟੇਸ਼ਨ ਦੇ ਆਸੇ-ਪਾਸੇ ਅਤੇ ਸਰਕਾਰੀ ਡਿਸਪੈਂਸਰੀ ਤੱਕ ਸਫਾਈ ਕੀਤੀ ਗਈ। ਥਲੀ ਖੁਰਦ ਦੇ ਨਾਲ-ਨਾਲ ਨਵਾਂ ਮਲਕਪੁਰ ਦੇ ਗਰਊਂਡ 'ਚ ਬੂਟੇ ਵੀ ਲਗਾਏ ਗਏ।

ਬਰਾਂਚ ਮੁਖੀ ਧਿਆਨ ਸਿੰਘ ਨੇ ਸੰਗਤ ਨੂੰ ਜਿੱਥੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ, ਉੱਥੇ ਹੀ ਸਤਿਗੁਰੂ ਮਹਾਰਜ ਵੱਲੋਂ ਦੱਸੇ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਸ਼ ਦੇ ਇਲਾਵਾ ਦੂਰ-ਦੇਸ਼ਾਂ 'ਚ ਵੀ ਕੀਤੀ ਗਈ ਹੈ। ਉਹਨਾ ਕਿਹਾ ਕਿ ਪਿਛਲੇ ਸਾਲ ਇਸ ਦਿਨ 765 ਸਰਕਾਰੀ ਹਸਪਤਾਲਾਂ ਦੀ ਸਫਾਈ ਕੀਤੀ ਗਈ ਸੀ ਅਤੇ ਇਸ ਸਾਲ 1166 ਹਸਪਤਾਲਾਂ ਦੀ ਸਫਾਈ ਦਾ ਟੀਚਾ ਹੈ।

ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਅਧਿਆਤਮਕ ਜਾਗਰੂਕਤਾ ਦੇ ਨਾਲ-ਨਾਲ ਕਈ ਹੋਰ ਤਰ੍ਹਾਂ ਨਾਲ ਵੀ ਮਨੁੱਖੀ ਸੇਵਾ ਕਰਦਾ ਆ ਰਿਹਾ ਹੈ। ਸਮਾਜ ਕਲਿਆਣ ਦੀਆਂ ਗਤੀਵਿਧੀਆਂ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾ ਸਕੇ। ਇਸ ਦੇ ਲਈ ਅਪ੍ਰੈਲ 2010 'ਚ ਸੰਤ ਨਿਰੰਕਾਰੀ ਚੇਰੀਟੇਬਲ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਫਾਊਂਡੇਸ਼ਨ ਸਿਹਤ, ਸਿੱਖਿਆ, ਨੌਜਵਾਨਾਂ ਅਤੇ ਔਰਤਾਂ ਦੇ ਸਸ਼ਕਤੀਕਰਣ ਲਈ ਅਨੇਕ ਪੋਗਰਾਮ ਆਯੋਜਿਤ ਕਰ ਰਹੀ ਹੈ। ਇਸ ਮੌਕੇ 'ਤੇ ਬਰਾਂਚ ਮੁਖੀ ਧਿਆਨ ਚੰਦ ਫਾਊਂਡੇਸ਼ਨ ਅਤੇ ਸੇਵਾਦਲ ਦੇ ਅਧਿਕਾਰੀ, ਸਿੱਖਿਅਕ ਜਸਵੀਰ ਸਿੰਘ ਅਤੇ ਉਕਤ ਪਿੰਡਾਂ ਦੇ ਮੌਜੂਦਾ ਸਰਪੰਚ ਪੰਚ ਵੀ ਹਾਜ਼ਰ ਸਨ।


author

shivani attri

Content Editor

Related News