ਰੇਤ ਦੀ ਨਾਜਾਇਜ਼ ਨਿਕਾਸੀ ਕਰਨ ਵਾਲਾ ਟਰੈਕਟਰ ਚਾਲਕ ਗ੍ਰਿਫ਼ਤਾਰ

04/05/2022 10:16:38 AM

ਟਾਂਡਾ ਉੜਮੁੜ੍ਹ (ਪੰਡਿਤ, ਮੋਮੀ) - ਟਾਂਡਾ ਪੁਲਸ ਨੇ ਪਿੰਡ ਪੁਲ ਪੁਖਤਾ ਨੇੜੇ ਇਕ ਟਰੈਕਟਰ ਚਾਲਕ ਨੂੰ ਰੇਤ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ.ਆਈ. ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਕਾਰਵਾਈ  ਜੇ. ਈ. ਕਮ  ਮਾਈਨਿੰਗ   ਇੰਸਪੈਕਟਰ ਅਜੇ ਪਾਂਡੇ ਦੀ ਸ਼ਿਕਾਇਤ ਅਧਾਰ ਤੇ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਦੱਸਿਆ ਕਿ ਜਦੋ ਜੇ.ਈ. ਅਤੇ ਐੱਸ.ਆਈ. ਦਿਲਬਾਗ ਸਿੰਘ ਦੀ ਟੀਮ ਮਿਆਣੀ ਮੋੜ ਨੇੜੇ ਗੁਰਦੁਆਰਾ ਪੁਲ ਪੁਖਤਾ ਸਾਹਿਬ ਨਜ਼ਦੀਕ ਚੈੱਕਿੰਗ ਕਰ ਰਹੀ ਸੀ ਤਾਂ ਟ੍ਰੈਕਟਰ 855 ਰੰਗ ਲਾਲ ਬਿਨਾ ਨੰਬਰੀ ਸਮੇਤ ਰੇਤਾ ਨਾਲ ਭਰੀ ਟਰਾਲੀ ਰੋਕਿਆ ਗਿਆ। ਪੁੱਛਗਿੱਛ ਕਰਨ ’ਤੇ ਚਾਲਕ ਗੁਰਮੇਲ ਸਿੰਘ ਉਰਫ ਗੇਲਾ ਪੁੱਤਰ ਸੁੱਖਾ ਸਿੰਘ ਨੇ ਰੇਤ ਸੰਬੰਧੀ ਕੋਈ ਲੀਗਲ ਦਸਤਾਵੇਜ ਨਹੀਂ ਦਿੱਤੇ ਗਏ। ਪੁਲਸ ਨੇ ਰੇਤ ਨਾਲ ਭਰੀ ਟਰਾਲੀ ਅਤੇ ਟ੍ਰੈਕਟਰ ਨੂੰ ਕਬਜ਼ੇ ਵਿਚ ਲੈਕੇ ਮੁਲਜ਼ਮ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ -  ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਸਮੋਸੇ ਵੇਚਣ ਵਾਲੀ ਜਨਾਨੀ ਦਾ ਕਤਲ

 


rajwinder kaur

Content Editor

Related News