ਐੱਸ. ਟੀ. ਐੱਫ. ਨੇ ਇਕ ਵਿਅਕਤੀ  ਕੋਲੋਂ ਫੜੀ 120 ਗ੍ਰਾਮ ਚਰਸ

Wednesday, Oct 31, 2018 - 02:32 AM (IST)

ਐੱਸ. ਟੀ. ਐੱਫ. ਨੇ ਇਕ ਵਿਅਕਤੀ  ਕੋਲੋਂ ਫੜੀ 120 ਗ੍ਰਾਮ ਚਰਸ

ਦਸੂਹਾ,  (ਝਾਵਰ)-  ਜ਼ਿਲਾ ਹੁਸ਼ਿਆਰਪੁਰ ਦੀ ਐੱਸ. ਟੀ. ਐੱਫ. ਟੀਮ   ਦੇ ਸਬ-ਇੰਸਪੈਕਟਰ ਮਨਮੋਹਨ ਸਿੰਘ, ਹੌਲਦਾਰ ਨਿਰਮਲ ਸਿੰਘ ਅਤੇ ਜਗਦੀਪ ਸਿੰਘ ਨੇ ਇੰਚਾਰਜ ਡੀ. ਐੱਸ. ਪੀ. ਸਰਬਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸੂਹਾ ਪੁਲਸ ਨੂੰ ਨਾਲ ਲੈ ਕੇ ਲਮੀਣ ਮੋਡ਼ ’ਤੇ ਚੈਕਿੰਗ ਦੌਰਾਨ ਇਕ ਵਿਅਕਤੀ, ਜਿਸ ਦੇ ਹੱਥ ’ਚ ਲਿਫ਼ਾਫਾ ਸੀ, ਨੂੰ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਲਿਫਾਫੇ ’ਚੋਂ 120 ਗ੍ਰਾਮ ਚਰਸ ਮੌਕੇ ’ਤੇ ਹੀ ਫੜੀ ਗਈ। ਸਬ-ਇੰਸਪੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ  ਦੋਸ਼ੀ ਦੀ ਪਛਾਣ ਵਰਿੰਦਰ ਕੁਮਾਰ ਉਰਫ਼ ਰਵੀ ਪੁੱਤਰ ਰਮੇਸ਼ ਲਾਲ ਵਾਸੀ ਲਮੀਣ ਵਜੋਂ ਕੀਤੀ ਗਈ, ਜਿਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। 
ਉਨ੍ਹਾਂ ਦੱਸਿਆ ਕਿ ਵਰਿੰਦਰ  ਕੁਮਾਰ ਨੂੰ ਅੱਜ ਦਸੂਹਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਮਾਣਯੋਗ ਜੱਜ ਨੇ 13 ਨਵੰਬਰ ਤੱਕ ਨਿਆਇਕ  ਹਿਰਾਸਤ ’ਚ ਭੇਜ ਦਿੱਤਾ।


Related News