ਰੂਪਨਗਰ ਜ਼ਿਲ੍ਹੇ ''ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੇਸਾਂ ਦੀ ਗਿਣਤੀ ਹੋਈ 72

08/03/2020 1:28:30 AM

ਰੂਪਨਗਰ, (ਵਿਜੇ ਸ਼ਰਮਾ) ਜ਼ਿਲਾ ਰੂਪਨਗਰ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਕਿਉਂਕਿ ਅੱਜ ਇਕ ਹੋਰ ਵਿਅਕਤੀ ਕੋਰੋਨਾ ਦੇ ਨਾਲ ਲਡ਼ਦਾ ਆਪਣੀ ਜ਼ਿੰਦਗੀ ਦੀ ਲਡ਼ਾਈ ਹਾਰ ਗਿਆ ਅਤੇ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਜਦਕਿ ਅੱਜ 4 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ ਅੱਜ ਵੀ 3 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ ਜਿਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਡੀ. ਸੀ. ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਵਿਚ ਅੱਜ 1 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਮ੍ਰਿਤਕ 78 ਸਾਲਾ ਵਿਅਕਤੀ ਪਿੰਡ ਨੰਗਲੀ ਟੱਪਰੀਆਂ (ਸ੍ਰੀ ਅਨੰਦਪੁਰ ਸਾਹਿਬ) ਦੇ ਨਾਲ ਸਬੰਧਤ ਸੀ ਅਤੇ ਫੇਫਡ਼ਿਆਂ ਦੀ ਗੰਭੀਰ ਬੀਮਾਰੀ ਨਾਲ ਪੀਡ਼ਤ ਸੀ। ਇਸ ਤੋਂ ਇਲਾਵਾ ਪਿੰਡ ਬਿਲ ਹਲੇਰਾਂ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼) ਦਾ 26 ਸਾਲਾ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਦੇ ਟੈਸਟ ਸਬੰਧੀ ਸੈਂਪਲ ਵੀ ਜ਼ਿਲਾ ਰੂਪਨਗਰ ਵਿਚ ਲਿਆ ਗਿਆ ਹੈ। ਇਸ ਦੇ ਨਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ 56 ਸਾਲਾ ਵਿਅਕਤੀ ਸਹਿਤ 2 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਰੂਪਨਗਰ ’ਚ ਕੋਰੋਨਾ ਪਾਜ਼ੇਟਿਵ ਐਕਟਿਵ ਮਾਮਲਿਆਂ ਦੀ ਗਿਣਤੀ 72 ਹੋ ਗਈ ਹੈ ਜਦਕਿ ਅੱਜ ਹੋਈ ਮੌਤ ਦੇ ਨਾਲ 5 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਚੁੰਕੀ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ’ਚ ਹੁਣ ਤੱਕ 21,993 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ 20,867 ਦੀ ਰਿਪੋਰਟ ਨੈਗੇਟਿਵ ਹੈ ਜਦਕਿ 878 ਦੀ ਰਿਪੋਰਟ ਅਜੇ ਤੱਕ ਪੈਂਡਿੰਗ ਹੈ।


Bharat Thapa

Content Editor

Related News