ਕੋਰੋਨਾ ਨੂੰ ਮਿਲ ਰਿਹਾ ਡੇਂਗੂ ਦਾ ਸਾਥ, ਲੋਕਾਂ ਸਣੇ ਸਿਹਤ ਮਹਿਕਮੇ ਦੀਆਂ ਵਧੀਆਂ ਮੁਸ਼ਕਿਲਾਂ

11/20/2020 12:51:24 PM

ਰੂਪਨਗਰ (ਸੱਜਣ ਸੈਣੀ)— ਇਕ ਤਾਂ ਪਹਿਲਾਂ ਹੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਪੰਜਾਬ ਦੀ ਜਨਤਾ ਅਤੇ ਸਿਹਤ ਮਹਿਕਮਾ ਪ੍ਰੇਸ਼ਾਨ ਹੈ ਅਤੇ ਹੁਣ ਲਗਾਤਾਰ ਡੇਂਗੂ ਦੇ ਵੱਧ ਰਹੇ ਮਾਮਲੇ ਵੀ ਜਨਤਾ ਅਤੇ ਸਿਹਤ ਮਹਿਕਮੇ ਲਈ ਇਕ ਵੱਡੀ ਸਿਰ ਦਰਦੀ ਬਣਦੀ ਜਾ ਰਹੀ ਹੈ। ਰੂਪਨਗਰ ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ 19 ਨਵੰਬਰ ਤੱਕ 192 ਡੇਂਗੂ ਦੇ ਕੇਸ ਦਰਜ ਹੋ ਚੁੱਕੇ ਹਨ ਜਦਕਿ 574 ਸ਼ੱਕੀ ਮਰੀਜ ਪਾਏ ਗਏ ਹਨ। ਸਿਹਤ ਮਹਿਕਮੇ ਮੁਤਾਬਕ ਡੇਂਗੂ ਦੇ ਕੇਸ ਕੋਰੋਨਾ ਦੀ ਬੀਮਾਰੀ 'ਚ ਹੋਰ ਵੀ ਜ਼ਿਆਦਾ ਖ਼ਤਰਨਾਕ ਹਨ।

ਇਹ ਵੀ ਪੜ੍ਹੋ:  ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

PunjabKesari

ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਵਾਸੀਆਂ ਨੇ ਸਿਹਤ ਮਹਿਕਮੇ ਦੀਆਂ ਦੇ ਨਿਯਮਾਂ ਦੀ ਪਾਲਣਾ ਅਤੇ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ। ਡੇਂਗੂ ਦੇ ਪਾਏ ਗਏ ਜ਼ਿਆਦਾਤਰ ਕੇਸ ਪਿੰਡਾਂ 'ਚੋਂ ਸਾਹਮਣੇ ਆ ਰਹੇ ਹਨ। ਡੇਗੂ ਦੇ ਮਰੀਜਾਂ ਦੇ ਇਲਾਜ ਲਈ ਰੂਪਨਗਰ ਦੇ ਸਿਵਲ ਹਸਪਤਾਲ 'ਚ ਵਿਸ਼ੇਸ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ, ਜਿੱਥੇ ਮਰੀਜਾਂ ਨੂੰ ਡੇਂਗੂ ਦੇ ਮੱਛਰ ਤੋਂ ਬਚਾਉਣ ਲਈ ਬਕਾਇਆ ਮੱਛਰ ਦਾਨੀਆਂ 'ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਇਥੇ ਦੱਸ ਦੇਈਏ ਕਿ ਡੇਂਗੂ ਦੇ ਇਹ ਮਾਮਲੇ ਸਿਰਫ਼ ਸਰਕਾਰੀ ਹਸਪਤਾਲਾਂ 'ਚ ਆਉਣ ਵਾਲੇ ਮਰੀਜਾਂ ਦੇ ਹਨ ਜੇਕਰ ਨਿਜੀ ਹਸਪਤਾਲ ਦੀ ਗੱਲ ਕਰੀਏ ਤਾਂ ਇਥੇ ਵੀ ਲਗਾਤਾਰ ਵੱਡੀ ਗਿਣਤੀ 'ਚ ਡੇਂਗੂ ਦੇ ਮਰੀਜ ਪਹੁੰਚ ਰਹੇ ਹਨ। ਰੂਪਨਗਰ ਦੇ ਨਿੱਜੀ ਪਰਮਾਰ ਹਸਪਤਾਲ ਦੇ ਡਾ. ਖੁਸ਼ਪ੍ਰੀਤ ਸਿੰਘ, ਐੱਮ. ਡੀ. ਮੈਡੀਸਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੱਕ 130 ਤੋਂ 150 ਦੇ ਕਰੀਬ ਡੇਂਗੂ ਦੇ ਕੇਸ ਉਨ੍ਹਾਂ ਦੇ ਹਸਪਤਾਲ 'ਚ ਪਹੁੰਚ ਚੁੱਕੇ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੋਰੇਨਾ ਦੇ ਮਰੀਜਾਂ ਲਈ ਡੇਂਗੂ ਦੀ ਬੀਮਾਰੀ ਹੋ ਜਾਣਾ ਵੱਡੇ ਖ਼ਤਰੇ ਵਾਲੀ ਗੱਲ ਹੈ ਅਤੇ ਡੇਂਗੂ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ• ਡੇਂਗੂ ਦੇ ਲੱਛਣ ਅਤੇ ਬਚਾਅ ਦੇ ਉਪਾਅ ਵੀ ਦੱਸੇ।

ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

PunjabKesari

ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਗੱਲ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਕੇਸ ਘੱਟ ਹਨ ਪਰ ਫਿਰ ਵੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਹਫ਼ਤੇ 'ਚ ਇਕ ਦਿਨ ਨੂੰ ਡਰਾਈ ਡੇਅ ਵਜੋ ਮਨਾ ਰਹੇ ਹਨ। ਇਸ ਦੇ ਇਲਾਵਾ ਡੇਂਗੂ ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾਂ•ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜਿਕਰਯੋਗ ਹੈ ਕਿ ਜ਼ਿਲ੍ਹਾ ਰੂਪਨਗਰ 'ਚ ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਲਗਾਤਾਰ ਪਾਣੀ ਭਰਿਆ ਰਹਿੰਦਾ ਹੈ, ਲੋੜ ਹੈ ਅਜਿਹੀਆਂ ਥਾਵਾਂ ਵੱਲ ਧਿਆਨ ਦੇ ਕੇ ਪਾਣੀ ਦੀ ਨਿਕਾਸੀ ਕਰਾਉਣ ਦੀ ਤਾਂ ਜੋ ਡੇਂਗੂ ਦੇ ਡੰਗ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਸਪਾਈਸ ਜੈੱਟ, ਇਹ ਹੋਵੇਗਾ ਸ਼ਡਿਊਲ

ਇਹ ਵੀ ਪੜ੍ਹੋ: ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਰੇਲਵੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਘਟਨਾ ਕੈਮਰੇ 'ਚ ਕੈਦ


shivani attri

Content Editor

Related News