ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਪੀੜਤ 3 ਵਿਅਕਤੀਆਂ ਦੀ ਮੌਤ, 11 ਪਾਜ਼ੇਟਿਵ

09/30/2020 1:04:36 AM

ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ ’ਚ ਕੋਰੋਨਾ ਕਾਰਣ 3 ਮੌਤਾਂ ਹੋਣ ਅਤੇ 11 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਜਿਸ ਨਾਲ ਜ਼ਿਲੇ ’ਚ ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 488 ਹੋ ਗਈ ਹੈ। ਡਿਪਟੀ ਕਮਿਸ਼ਨਰ ਰੂਪਨਗਰ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 47853 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ’ਚ 45623 ਦੀ ਰਿਪੋਰਟ ਨੈਗੇਟਿਵ ਆਈ ਅਤੇ 652 ਦੀ ਰਿਪੋਰਟ ਪੈਂਡਿੰਗ ਹੈ। ਜ਼ਿਲੇ ’ਚ ਹੁਣ ਤੱਕ 2044 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 1478 ਠੀਕ ਹੋਏ ਹਨ ਜਦਕਿ ਅੱਜ ਵੀ 28 ਲੋਕਾਂ ਨੂੰ ਕੋਰੋਨਾ ਤੋਂ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਦੁਆਰਾ ਅੱਜ 690 ਸੈਂਪਲ ਲਏ ਗਏ ਹਨ।

ਜਿਲੇ ’ਚ ਅੱਜ ਕੋਰੋਨਾ ਸੰਕ੍ਰਮਿਤ 3 ਲੋਕਾਂ ਦੀ ਮੌਤ ਹੋਣ ਨਾਲ ਹੁਣ ਤੱਕ ਕੋਰੋਨਾ ਕਾਰਣ ਹੋਈਆਂ ਮੌਤਾਂ ਦਾ ਅੰਕਡ਼ਾ 78 ਹੋ ਚੁੱਕਾ ਹੈ। ਅੱਜ ਜਿਹਡ਼ੇ 3 ਲੋਕਾਂ ਦੀ ਮੌਤ ਹੋਈ ਉਨ੍ਹਾਂ ’ਚ ਮੋਰਿੰਡਾ ਤੋਂ 58 ਸਾਲਾ ਔਰਤ ਸ਼ਾਮਲ ਹੈ ਜੋ ਸੈਕਟਰ 16 ਚੰਡੀਗਡ਼੍ਹ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਸੀ। ਦੂਜੀ ਮੌਤ 64 ਸਾਲਾ ਨਿਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਅਕਤੀ ਦੀ ਹੋਈ ਜੋ ਕਿ ਸੀ.ਐੱਮ.ਸੀ. ਲੁਧਿਆਣਾ ’ਚ ਇਲਾਜ ਦੌਰਾਨ ਮੌਤ ਹੋ ਗਈ ਜੋ ਕਿ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਸੀ ਇਸਦੇ ਇਲਾਵਾ ਪਿੰਡ ਨੰਗਲ ਅਬਿਆਣਾ ਦੇ 55 ਸਾਲਾ ਵਿਅਕਤੀ ਦੀ ਵੀ ਨੂਰਪੁਰਬੇਦੀ ’ਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਵੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਹ 3 ਮ੍ਰਿਤਕ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਤੋ ਵੀ ਪੀਡ਼ਤ ਸੀ। ਅੱਜ ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਨੰਗਲ ਤੋਂ 5, ਸ੍ਰੀ ਚਮਕੌਰ ਸਾਹਿਬ ਤੋਂ 1, ਮੋਰਿੰਡਾ ਤੋਂ 1, ਭਰਤਗਡ਼੍ਹ ਤੋਂ 1, ਰੂਪਨਗਰ ਤੋਂ 1 ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 2 ਲੋਕ ਸ਼ਾਮਲ ਦੱਸੇ ਗਏ ਹਨ।


Bharat Thapa

Content Editor

Related News