ਤੂਫ਼ਾਨ ਨਾਲ ਗੁੱਜਰ ਪਰਿਵਾਰ ਦੇ ਘਰ ਦੀ ਉੱਡੀ ਛੱਤ, ਹੋਇਆ ਭਾਰੀ ਨੁਕਸਾਨ
Friday, Apr 18, 2025 - 05:13 PM (IST)

ਹਾਜੀਪੁਰ (ਜੋਸ਼ੀ)- ਪਿਛਲੀ ਰਾਤ ਆਏ ਭਾਰੀ ਤੂਫ਼ਾਨ ਦੇ ਨਾਲ ਪਿੰਡ ਬੇਲਾ-ਸਰਿਆਣਾਂ ਵਿਖੇ ਇਕ ਗੁੱਜਰ ਪਰਿਵਾਰ ਦੇ ਘਰ ਦੀ ਛੱਤ ਉਡ ਜਾਣ ਕਾਰਣ ਭਾਰੀ ਨੁਕਸਾਨ ਹੋਇਆ ਅਤੇ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਖੁੱਲ੍ਹੇ ਆਸਮਾਨ ਹੇਠ ਭਾਰੀ ਪਰੇਸ਼ਾਨੀ ਦੇ ਨਾਲ ਰਾਤ ਗੁਜਾਰਨੀ ਪਈ। ਬੇਲਾ-ਸਰਿਆਣਾਂ ਵਿਖੇ ਇਕ ਗੁੱਜਰ ਪਰਿਵਾਰ ਦੇ ਘਰ ਦੀ ਛੱਤ ਉੜਨ ਦੀ ਸੂਚਨਾ ਮਿਲਣ 'ਤੇ 'ਜਗ ਬਾਣੀ' ਦੀ ਟੀਮ ਨੇ ਇਲਾਕੇ ਦੇ ਉਘੇ ਸਮਾਜ ਸੇਵਕ ਅਮਰਜੀਤ ਸਿੰਘ ਢਾਡੇ-ਕਟਵਾਲ ਨਾਲ ਜਾ ਕੇ ਮੌਕਾ ਵੇਖਿਆ ਤਾਂ ਤੂਫ਼ਾਨ ਦੇ ਨਾਲ ਗੁੱਜਰ ਪਰਿਵਾਰ ਦੀ ਛੱਤ ਉੱਡ ਕੇ ਕਾਫ਼ੀ ਦੂਰ ਪਈ ਹੋਈ ਸੀ ਅਤੇ ਵਰਖਾ ਦੇ ਨਾਲ ਘਰ ਦਾ ਖਾਣ-ਪੀਣ ਦੇ ਨਾਲ ਹੋਰ ਸਾਮਾਨ ਵੀ ਖ਼ਰਾਬ ਹੋ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਲੱਗੀ ਪਾਬੰਦੀ, ਸਵੇਰੇ ਤੋਂ 9 ਤੋਂ ਸ਼ਾਮ 5 ਵਜੇ ਤੱਕ...
ਘਰ ਦੀ ਮੁਖੀਆ ਸੈਹਦੋ ਮਿਆਂ ਅਤੇ ਮਸ਼ਕੀਨ ਨੇ ਦੱਸਿਆ ਕਿ ਪ੍ਰਮਾਤਮਾ ਦਾ ਇੰਨਾ ਸ਼ੁੱਕਰ ਹੈ ਕਿ ਤੂਫ਼ਾਨ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਮਰਜੀਤ ਸਿੰਘ ਢਾਡੇ-ਕਟਵਾਲ, ਡਾ. ਸਤਿੰਦਰ ਸਿੰਘ ਅਤੇ ਅਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਇਸ ਦੁੱਖ਼ ਦੀ ਘੜੀ 'ਚ ਇਸ ਗੁੱਜਰ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਬਕਸੇ 'ਚ ਬੰਦ ਹੋ ਕੇ ਆਇਆ ਜਵਾਨ ਪੁੱਤ, ਧਾਹਾਂ ਮਾਰ ਰੋਈ ਮਾਂ, ਪੁੱਤਾਂ ਜੇ ਮੈਨੂੰ ਪਤਾ ਹੁੰਦਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e