ਸ਼ਰਾਬ ਦੇ ਠੇਕੇ ਤੋਂ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫਰਾਰ

Friday, Oct 27, 2023 - 01:48 AM (IST)

ਸ਼ਰਾਬ ਦੇ ਠੇਕੇ ਤੋਂ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫਰਾਰ

ਜਲੰਧਰ (ਸੁਨੀਲ) : ਜਲੰਧਰ-ਨਕੋਦਰ ਹਾਈਵੇ ’ਤੇ ਖਾਂਬਰਾ ਨੇੜੇ ਫਤਿਹਪੁਰ ਚੌਕੀ ਦੇ ਨਾਕਾ ਪੁਆਇੰਟ ਦੇ ਸਾਹਮਣੇ ਸਥਿਤ ਸ਼ਰਾਬ ਦੇ ਠੇਕੇ ਤੋਂ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫਰਾਰ ਹੋ ਗਏ। ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਫਤਿਹਪੁਰ ਚੌਕੀ ਦੇ ਨਾਕਾ ਪੁਆਇੰਟ ਦੇ ਸਾਹਮਣੇ ਸ਼ਰਾਬ ਦੇ ਠੇਕੇ ’ਤੇ ਉਹ ਕੰਮ ਕਰਦਾ ਹੈ ਅਤੇ ਬੀਤੀ ਦੇਰ ਸ਼ਾਮ ਕਰੀਬ 7.45 ਵਜੇ ਠੇਕੇ ’ਤੇ ਕੱਪੜੇ ਨਾਲ ਮੂੰਹ ਢਕੀ 2 ਨੌਜਵਾਨ ਮੋਟਰਸਾਈਕਲ ’ਤੇ ਆਏ, ਜਿਨ੍ਹਾਂ 'ਚੋਂ ਇਕ ਦੇ ਹੱਥ ਵਿੱਚ ਰਿਵਾਲਵਰ ਤੇ ਦੂਜੇ ਦੇ ਹੱਥ 'ਚ ਤੇਜ਼ਧਾਰ ਦਾਤਰ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬੰਟੀ ਰੋਮਾਣਾ ਨੂੰ ਭੇਜਿਆ ਨਿਆਇਕ ਹਿਰਾਸਤ 'ਚ

ਕਰਿੰਦੇ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੇ ਹਥਿਆਰਾਂ ਨਾਲ ਡਰਾ-ਧਮਕਾ ਕੇ ਠੇਕੇ ਦੇ ਗੱਲੇ 'ਚੋਂ 42 ਹਜ਼ਾਰ ਦੀ ਨਕਦੀ ਲੁੱਟੀ ਅਤੇ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ ਤੇ ਜਾਂਦੇ ਸਮੇਂ ਮਹਿੰਗੇ ਭਾਅ ਦੀ ਸ਼ਰਾਬ ਦੀਆਂ 3 ਬੋਤਲਾਂ ਵੀ ਚੁੱਕ ਕੇ ਨਾਲ ਲੈ ਗਏ। ਇਸ ਦੀ ਸੂਚਨਾ ਫਤਿਹਪੁਰ ਚੌਕੀ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਪੁਲਸ ਨੇ ਠੇਕੇ ਦੇ ਕਰਿੰਦਿਆਂ ਨੂੰ ਕਿਹਾ ਕਿ ਇਹ ਇਲਾਕਾ ਉਨ੍ਹਾਂ ਦੀ ਹੱਦਬੰਦੀ ਵਿੱਚ ਨਹੀਂ ਆਉਂਦਾ। ਇਸ ਵਾਰਦਾਤ ਦੀ ਸੂਚਨਾ ਦੁਬਾਰਾ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਗਈ ਅਤੇ ਥਾਣਾ ਲਾਂਬੜਾ ਦੇ ਐੱਸ.ਐੱਚ.ਓ. ਅਮਨ ਸੈਣੀ ਨੇ ਵੀ ਹੱਦਬੰਦੀ ਨਾ ਹੋਣ ਦੀ ਗੱਲ ਕਹੀ। ਪੁਲਸ ਦੇ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News