ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣੇ ਤੇ ਨਕਦੀ ''ਤੇ ਕੀਤਾ ਹੱਥ ਸਾਫ

Wednesday, Sep 18, 2019 - 03:54 PM (IST)

ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣੇ ਤੇ ਨਕਦੀ ''ਤੇ ਕੀਤਾ ਹੱਥ ਸਾਫ

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਅਹੀਆਪੁਰ ਵਿਖੇ ਵਾਰਡ 14 'ਚ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਸੁਸ਼ੀਲ ਕੌਰ ਪਤਨੀ ਨਰਿੰਦਰ ਸਿੰਘ ਆਪਣੀ ਬੇਟੀ ਨੂੰ ਮਿਲਣ ਲਈ ਬੀਤੀ ਸ਼ਾਮ ਦਸੂਹਾ ਗਈ ਹੋਈ ਸੀ। ਦੁਪਹਿਰ 12 .30 ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਾ, ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਪੁਲਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ, ਜਿਸ ਮਗਰੋਂ ਉਨ੍ਹਾਂ ਨੇ ਅਲਮਾਰੀਆਂ ਅਤੇ ਟਰੰਕਾਂ ਦੀ ਫਰੋਲਾ-ਫਰਾਲੀ ਕਰਕੇ 50 ਹਜ਼ਾਰ ਰੁਪਏ ਦੀ ਨਕਦੀ, 5 ਤੋਲੇ ਸੋਨੇ ਦੇ ਗਹਿਣੇ, ਦੋ ਘੜੀਆਂ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ।


author

rajwinder kaur

Content Editor

Related News