ਚੋਰਾਂ ਦੇ ਹੌਂਸਲੇ ਬੁਲੰਦ! ਕਪੂਰਥਲਾ ''ਚ ਬੈਂਕ ''ਚੋਂ ਕਰੀਬ 30 ਲੱਖ ਰੁਪਏ ਚੋਰੀ ਕਰ ਹੋਏ ਫ਼ਰਾਰ

09/29/2022 5:50:38 PM

ਕਪੂਰਥਲਾ (ਮੀਨੂ) : ਕਪੂਰਥਲਾ ਦੇ ਪਿੰਡ ਭਵਾਨੀਪੁਰ 'ਚ ਸਥਿਤ AXIS ਬੈਂਕ ਦੀ ਬ੍ਰਾਂਚ 'ਚ ਬੀਤੀ ਰਾਤ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚੋਰਾਂ ਨੇ ਬੈਂਕ ਦੀ ਇਮਾਰਤ ਦੇ ਪਿੱਛੇ ਦੇ ਖੇਤਾਂ 'ਚੋਂ ਰਾਹ ਬਣਾ ਕੇ , ਬੈਂਕ ਦੇ ਬਿਲਕੁਲ ਪਿੱਛੇ ਬਣੀ ਮੋਟਰਸਾਈਕਲ ਰਿਪੇਅਰ ਦੀਆਂ ਦੁਕਾਨ 'ਚੋਂ ਦਾਖ਼ਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਹੀ ਨਹੀਂ ਚੋਰ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਦੀ ਛੱਤ ਪਾੜ ਕੇ ਬੈਂਕ 'ਚੋਂ 30 ਲੱਖ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਕਰ ਕੇ ਲੈ ਗਏ। ਫਿਲਹਾਲ ਪੁਲਸ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰਤ ਤੌਰ 'ਤੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਘਟਨਾ ਦੀ ਪੁਸ਼ਟੀ ਬੈਂਕ ਦੇ ਨਾਲ ਲੱਗਦੇ ਦੁਕਾਨਦਾਰ ਵੱਲੋਂ ਵੀ ਕੀਤੀ ਗਈ ਹੈ ਪਰ ਪੁਲਸ ਨੇ ਇਸ ਬਾਰੇ ਕੋਈ ਵੀ ਪੱਖ ਨਹੀਂ ਰੱਖਿਆ।

ਇਹ ਵੀ ਪੜ੍ਹੋ- ਪਿਆਰ 'ਚ ਅੰਨ੍ਹੀ ਹੋਈ 3 ਬੱਚਿਆਂ ਦੀ ਮਾਂ ਨੇ ਕਰ ਦਿੱਤਾ ਅਜਿਹਾ ਕਾਰਾ, ਸੁਣ ਉੱਡ ਜਾਣਗੇ ਹੋਸ਼

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News