ਕਾਲਾ ਬੱਕਰਾ ਦੇ ਗੈਸ ਗੁਦਾਮ ਤੋਂ ਨਕਦੀ ਲੁੱਟਣ ਵਾਲੇ ਤਿੰਨ ਲੁਟੇਰੇ ਗ੍ਰਿਫ਼ਤਾਰ

01/30/2021 1:10:32 PM

ਭੋਗਪੁਰ (ਸੂਰੀ)- ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਪਿੰਡ ਕਾਲਾ ਬੱਕਰਾ ਨੇੜੇ ਸਥਿਤ ਇਕ ਗੈਸ ਦੇ ਗੁਦਾਮ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਸ ਚੌਂਕੀ ਪਚੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਅਤੇ ਸੀ. ਆਈ. ਏ. ਸਟਾਫ਼ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਲੁੱਟ ਵਾਲੇ ਦਿਨ ਇਕ ਮੋਨਾ ਨੋਜਵਾਨ ਗੁਦਾਮ ਅੰਦਰਲੇ ਦਫ਼ਤਰ ਵਿਚ ਆਇਆ, ਜਿਸ ਨੇ ਪੁੱਛਿਆ ਕਿ ਸਲੰਡਰ ਮਿਲ ਜਾਵੇਗਾ ਤਾਂ ਕੈਸ਼ੀਅਰ ਨੇ ਕਿਹਾ ਕਿ ਮਿਲ ਜਾਵੇਗਾ ਤਾਂ ਉਹ ਨੌਜਵਾਨ ਬਾਹਰ ਚਲਾ ਗਿਆ। ਕੁਝ ਦੇਰ ਬਾਅਦ ਚਾਰ ਅਣਪਛਾਤੇ ਨੋਜਵਾਨ ਦੋ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਆਏ ਅਤੇ ਮੋਟਰਸਾਈਕਲ ਬਾਹਰ ਖੜ੍ਹੇ ਕਰਕੇ ਤਿੰਨ ਨੌਜਵਾਨ ਅੰਦਰ ਆ ਗਏ। 

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਤਿੰਨੋਂ ਨੋਜਵਾਨ ਕਿਰਪਾਨਾਂ ਨਾਲ ਲੈਸ ਸਨ, ਜਿਨ੍ਹਾ ਆਂਉਂਦੇ ਹੀ ਪਹਿਲਾਂ ਨਾਲ ਵਾਲੇ ਕਮਰੇ ਵਿਚ ਖੜ੍ਹੇ ਜਗਤਾਰ ਸਿੰਘ ਪੁੱਤਰ ਸੂਚਾ ਸਿੰਘ ਵਾਸੀ ਪਿੰਡ ਕਿੰਗਰਾ ਵਿਚੋਂ ਵਾਲਾ ਭੋਗਪੁਰ ਅਤੇ ਕਿਰਪਾਨ ਦਾ ਵਾਰ ਕੀਤਾ ਅਤੇ ਜ਼ਖਮੀ ਹੋਣ ਉਤੇ ਉਸ ਨੂੰ ਅੰਦਰ ਵਾੜ ਕੇ ਬਾਹਰੋ ਕੁੰਡਾ ਲਗਾ ਦਿਤਾ। ਫਿਰ ਤਿੰਨ ਅਣਪਛਾਤੇ ਨੌਜਵਾਨ ਉਸ ਦੇ ਦਫ਼ਤਰ ਆਏ ਅਤੇ ਉਸ ਦੀ ਧੌਣ ਉਤੇ ਕਿਰਪਾਨ ਰੱਖ ਕੇ ਦਰਾਜ ਵਿਚ ਪਏ 13 ਹਜ਼ਾਰ ਰੁਪਏ ਨਕਦੀ ਅਤੇ ਬੈਗ ਵਿਚ ਪਈ 38 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਐੱਸ. ਆਈ. ਸੁਖਜੀਤ ਸਿੰਘ ਚੌਂਕੀ ਪਚਰੰਗਾ, ਥਾਣਾ ਮੁਖੀ ਭੋਗਪੁਰ ਅਤੇ ਜਰਨੈਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਕੀਤੇ ਗਏ ਜੁਆਇੰਟ ਆਪ੍ਰੇਸ਼ਨ ਤਹਿਤ ਇਸ ਮਾਮਲੇ ਦੇ ਦੋਸ਼ੀ ਪ੍ਰਦੀਪ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੁਟਰਾਂ ਥਾਣਾ ਭੋਗਪੁਰ ਅਤੇ ਜੈਪਾਲ ਸਿੰਘ ਪੁੱਤਰ ਜਗਤ ਰਾਮ ਵਾਸੀ ਪਿੰਡ ਖਰਲ ਖੁਰਦ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਦੋ ਕਿਰਪਾਨਾਂ, ਚਾਲੀ ਹਜ਼ਾਰ ਰੁਪਏ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। 

ਤੀਸਰੇ ਦੋਸ਼ੀ ਸ਼ਿਵ ਚਰਨਜੀਤ ਉਰਫ ਬਾਹਮਣ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮਾਨਪੁਰ ਥਾਣਾ ਟਾਂਡਾ ਨੂੰ ਵੀ ਗਿ੍ਰਫਤਾਰ ਕਰ ਲਿਆ। ਦੋਸ਼ੀ ਜੈਪਾਲ ਸਿੰਘ ਜੋ ਕਿ ਰੇਪ ਕੇਸ ਵਿਚ 20 ਸਾਲ ਕੈਦ ਦੀ ਸਜਾ ਭੁਗਤ ਰਿਹਾ ਹੈ ਅਤੇ ਮਈ 2020 ਤੋ ਪਰੋਲ ਤੇ ਸੀ। ਕੋਰੋਨਾ ਕਰਕੇ ਜੇ੍ਹਲ ਵਿਚ ਵਾਪਸ ਨਹੀਂ ਗਿਆ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛਗਿੱਛ ਵਿਚ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :  ਸੁਖਜਿੰਦਰ ਰੰਧਾਵਾ ਦਾ ਮੋਦੀ ’ਤੇ ਨਿਸ਼ਾਨਾ, ਕਿਹਾ-ਪ੍ਰਧਾਨ ਮੰਤਰੀ ਭਾਜਪਾ ਦੇ ਭਾੜੇ ਦੇ ਗੁੰਡਿਆਂ ਨੂੰ ਪਾਉਣ ਨੱਥ


shivani attri

Content Editor

Related News