ਪ੍ਰਵਾਸੀ ਕੋਲੋਂ ਟਾਈਮ ਪੁੱਛਣ ਬਹਾਨੇ ਕਢਵਾਇਆ ਮੋਬਾਈਲ, ਖੋਹ ਕੇ ਭੱਜੇ ਲੁਟੇਰੇ

12/07/2022 3:09:41 AM

ਜਲੰਧਰ (ਵਰੁਣ) : ਸ਼ਾਸਤਰੀ ਮਾਰਕੀਟ ਨੇੜੇ ਢਾਬੇ ’ਤੇ ਕੰਮ ਨਿਪਟਾ ਕੇ ਘਰ ਨੂੰ ਜਾ ਰਹੇ ਇਕ ਪ੍ਰਵਾਸੀ ਕੋਲੋਂ ਟਾਈਮ ਪੁੱਛਣ ਦਾ ਬਹਾਨਾ ਬਣਾ ਕੇ ਸਪਲੈਂਡਰ ਮੋਟਰਸਾਈਕਲ ਸਵਾਰ 3 ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਮੋਬਾਈਲ ਦੇ ਕਵਰ ’ਚ 1000 ਰੁਪਏ ਵੀ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਕੰਟਰੋਲ ਰੂਮ 'ਚ ਸੂਚਨਾ ਦੇਣ ਦੇ ਲਗਭਗ ਇਕ ਘੰਟੇ ਬਾਅਦ ਪੀ. ਸੀ. ਆਰ. ਟੀਮ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ : ਗੇਂਦ ਸਮਝ ਕੇ ਹੈਂਡ ਗ੍ਰਨੇਡ ਘਰ ਲੈ ਆਇਆ ਨਾਬਾਲਗ ਲੜਕਾ, ਜਦੋਂ ਨਿਕਲਿਆ ਧੂੰਆਂ ਤਾਂ...

ਜਾਣਕਾਰੀ ਦਿੰਦਿਆਂ ਮੁੰਨਾ ਵਾਸੀ ਦਾਣਾ ਮੰਡੀ ਨੇ ਦੱਸਿਆ ਕਿ ਉਹ ਯੂ. ਪੀ. ਦਾ ਰਹਿਣ ਵਾਲਾ ਹੈ ਅਤੇ ਬੀ. ਐੱਮ. ਸੀ. ਚੌਕ ਨੇੜੇ ਸਥਿਤ ਐੱਸ. ਕੇ. ਢਾਬੇ ’ਤੇ ਕੰਮ ਕਰਦਾ ਹੈ। ਮੰਗਲਵਾਰ ਉਹ ਦੇਰ ਰਾਤ ਕੰਮ ਖਤਮ ਕਰਕੇ ਆਪਣੇ ਘਰ ਵੱਲ ਜਾ ਰਿਹਾ ਸੀ, ਜਿਉਂ ਹੀ ਉਹ ਸ਼ਾਸਤਰੀ ਮਾਰਕੀਟ ਚੌਕ ਨੇੜੇ ਪੁੱਜਾ ਤਾਂ ਸਪਲੈਂਡਰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਸ ਕੋਲ ਆ ਕੇ ਮੋਟਰਸਾਈਕਲ ਹੌਲੀ ਕੀਤਾ ਅਤੇ ਟਾਈਮ ਪੁੱਛਣ ਲੱਗੇ।

ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ 'ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ

ਜਿਉਂ ਹੀ ਮੁੰਨਾ ਨੇ ਆਪਣਾ ਮੋਬਾਈਲ ਕੱਢਿਆ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਉਸ ਦੇ ਮੋਬਾਈਲ ਦੇ ਕਵਰ 'ਚ 1000 ਰੁਪਏ ਵੀ ਸਨ। ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਚ ਦਿੱਤੀ ਗਈ ਪਰ ਇਕ ਘੰਟੇ ਬਾਅਦ ਪੀ. ਸੀ. ਆਰ. ਟੀਮ ਮੌਕੇ ’ਤੇ ਪਹੁੰਚੀ। ਦੇਰ ਰਾਤ ਤੱਕ ਫਿਲਹਾਲ ਥਾਣੇ ਤੋਂ ਕੋਈ ਵੀ ਆਈ. ਓ. ਮੌਕੇ ’ਤੇ ਨਹੀਂ ਪਹੁੰਚ ਸਕਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News