ਭਿਆਨਕ ਟੱਕਰ ਵਿੱਚ ਟੈਂਪੂ ਚਾਲਕ ਦੀ ਮੌਤ, ਮੇਲਿਆਂ ਵਿੱਚ ਭਾਂਡੇ ਵੇਚ ਕਰਦਾ ਸੀ ਗੁਜ਼ਾਰਾ

Tuesday, Mar 30, 2021 - 11:17 AM (IST)

ਭਿਆਨਕ ਟੱਕਰ ਵਿੱਚ ਟੈਂਪੂ ਚਾਲਕ ਦੀ ਮੌਤ, ਮੇਲਿਆਂ ਵਿੱਚ ਭਾਂਡੇ ਵੇਚ ਕਰਦਾ ਸੀ ਗੁਜ਼ਾਰਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਬੀਤੀ ਦੇਰ ਸ਼ਾਮ ਹਾਈਵੇਅ ਜਾਜਾ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ ’ਚ ਟੈਂਪੂ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਟਿੱਪਰ ਨੇ ਟੈਂਪੂ ਦੇ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਪੂ ਚਾਲਕ ਦਪਿੰਦਰ ਸ਼ਾਹ ਪੁੱਤਰ ਮੋਤੀ ਲਾਲ ਸ਼ਾਹ ਵਾਸੀ ਉੜਮੁੜ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ

PunjabKesari

ਟਾਂਡਾ ਪੁਲਸ ਨੇ ਟੱਕਰ ਮਾਰਨ ਵਾਲੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਵਿਅਕਤੀ ਦੇ ਭਰਾ ਰਾਮ ਭਰੋਸੇ ਦੇ ਬਿਆਨ ਦੇ ਆਧਾਰ ਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ. ਪਰਵਿੰਦਰ ਸਿੰਘ ਹਾਦਸੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਟੈਂਪੂ ਚਾਲਕ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਪਿਛਲੇ 25 -30 ਸਾਲ ਤੋਂ ਉੜਮੁੜ ਵਿੱਚ ਰਹਿੰਦੇ ਹੋਏ ਮੇਲਿਆਂ ਵਿੱਚ ਪਲਾਸਟਿਕ ਅਤੇ ਸਟੀਲ ਦੇ ਭਾਂਡੇ ਵੇਚਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਲਾਇਆ ਮੌਤ ਨੂੰ ਗਲ

PunjabKesari

ਇਹ ਵੀ ਪੜ੍ਹੋ:   ਸਮਰਾਲਾ ’ਚ ਵੱਡੀ ਵਾਰਦਾਤ, 3 ਭੈਣਾਂ ਦੇ ਇਕਲੌਤੇ ਭਰਾ ਦਾ ਲੁਟੇਰੇ ਵਲੋਂ ਕਤਲ


author

Shyna

Content Editor

Related News