ਭਿਆਨਕ ਸੜਕ ਹਾਦਸੇ ''ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

Sunday, Nov 08, 2020 - 04:59 PM (IST)

ਭਿਆਨਕ ਸੜਕ ਹਾਦਸੇ ''ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਕਪੂਰਥਲਾ (ਵਿਪਨ)— ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ 'ਤੇ ਖੈੜਾ ਦੋਨਾਂ ਨੇੜੇ ਛੋਟੇ ਹਾਥੀ ਅਤੇ ਸਕੂਟਰੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਨਾਲ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)

ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8.30 ਵਜੇ ਦੇ ਕਰੀਬ ਇਕ ਛੋਟਾ ਹਾਥੀ ਜਿਸ 'ਚ ਛੋਟੇ ਛੋਟੇ ਪਸ਼ੂ ਕੱਟੜੂ ਲੱਦੇ ਹੋਏ ਸਨ, ਜਿਸ ਨੂੰ ਸੂਰਜ ਵਾਸੀ ਕਾਕੜਾ ਸ਼ਾਹਕੋਟ ਚਲਾ ਰਿਹਾ ਸੀ। ਸੂਰਜ ਇਸ ਵਾਹਨ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਲੈ ਜਾ ਰਿਹਾ ਸੀ ਕਿ ਅਚਾਨਕ ਖੈੜਾ ਦੋਨਾਂ ਨਜ਼ਦੀਕ ਕਿਪਸ ਸਕੂਲ ਦੇ ਕੋਲ ਟਾਈਰ ਫੱਟਣ ਕਰਕੇ ਸਾਹਮਣੇ ਤੋਂ ਆ ਰਹੀ ਇਕ ਸਕੂਟਰੀ 'ਤੇ ਆਉਂਦੇ ਬਜੁਰਗ ਜੋੜੇ ਨਾਲ ਟਕਰਾਅ ਗਿਆ। ਇਸ ਦੌਰਾਨ ਬਜ਼ੁਰਗ ਕੁਲਵੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਔਰਤ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:ਸੰਤਾਨ ਦੀ ਮੰਗਲ-ਕਾਮਨਾ ਲਈ 'ਅਹੋਈ' ਮਾਤਾ ਦਾ ਵਰਤ ਅੱਜ, ਇਸ ਮਹੂਰਤ 'ਚ ਕਰੋ ਪੂਜਾ


author

shivani attri

Content Editor

Related News