ਦਸੂਹਾ ''ਚ ਵਾਪਰਿਆ ਸੜਕ ਹਾਦਸਾ, ਇਕ ਵਿਅਕਤੀ ਦੀ ਮੌਤ
Sunday, Oct 01, 2023 - 05:18 PM (IST)

ਦਸੂਹਾ (ਨਾਗਲਾ)- ਦਸੂਹਾ 'ਚ ਸੜਕ ਹਾਦਸਾ ਵਾਪਰਨ ਕਰਕੇ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਅਜੇ ਕੁਮਾਰ ਪੁੱਤਰ ਗੋਬਿੰਦ ਪ੍ਰਸਾਦ ਅਤੇ ਮੁਹੰਮਦ ਜਾਖਰ ਹੁਸੈਨ ਪੁੱਤਰ ਸਫ਼ੀ ਮੁਹੰਮਦ ਵਾਸੀਆਨ ਦਾਣਾ ਮੰਡੀ ਮੁਕੇਰੀਆਂ, ਆਪਣੇ ਹਾਂਡਾ ਮੋਟਰਸਾਈਕਲ ਨੰਬਰ ਪੀ. ਬੀ. 54 ਜੀ. 9350 ’ਤੇ ਸਵਾਰ ਹੋ ਕੇ ਦਸੂਹਾ ਸ਼ਹਿਰ ਤੋਂ ਮੁਕੇਰੀਆਂ ਸਾਈਡ ਜਾ ਰਹੇ ਸੀ।
ਇਹ ਵੀ ਪੜ੍ਹੋ: 'ਕੁੱਲ੍ਹੜ ਪਿੱਜ਼ਾ' ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਔਰਤ ਆਈ ਕੈਮਰੇ ਦੇ ਸਾਹਮਣੇ, ਥਾਣੇ ਬਾਹਰ ਕੀਤਾ ਹੰਗਾਮਾ
ਜਦੋਂ ਇਹ ਉੱਚੀ ਬੱਸੀ ਨੇੜੇ ਪਹੁੰਚੇ ਤਾਂ ਉਹ ਸਕੂਟਰ ਪੀ. ਬੀ. 07 ਜੇ. 4724 ’ਤੇ ਜਾ ਰਹੇ ਗਿਆਨ ਚੰਦ ਪੁੱਤਰ ਨਾਨਕ ਚੰਦ ਵਾਸੀ ਨਿਹਾਲਪੁਰ ਥਾਣਾ ਦਸੂਹਾ ਵਿਚ ਟਕਰਾ ਗਏ। ਜਿਸ ਨਾਲ ਮੁਹੰਮਦ ਜਾਖਰ ਹੁਸੈਨ ਦੀ ਮੌਕੇ ’ਤੇ ਮੌਤ ਹੋ ਗਈ। ਅਜੇ ਕੁਮਾਰ ਅਤੇ ਸਕੂਟਰ ਚਾਲਕ ਗਿਆਨ ਚੰਦ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਗਿਆਨ ਚੰਦ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਅਮ੍ਰਿਤਸਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਅਜੇ ਕੁਮਾਰ ਸਿਵਲ ਹਸਪਤਾਲ ਦਸੂਹਾ ਵਿਖੇ ਜ਼ੇਰੇ ਇਲਾਜ ਹੈ। ਥਾਣਾ ਦਸੂਹਾ ਦੀ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ