ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

Sunday, Feb 07, 2021 - 01:14 PM (IST)

ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੀ ਅੱਧੀ ਰਾਤ ਨੂੰ ਹਾਈਵੇਅ ਉਤੇ ਪਿੰਡ ਢਡਿਆਲਾ ਨਜ਼ਦੀਕ ਹੋਏ ਸੜਕ ਹਾਦਸੇ ਵਿੱਚ ਵੈਸ਼ਨੋ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਆਪਣੇ ਘਰ ਕਰਨਾਟਕਾ ਜਾ ਰਹੇ ਪਰਿਵਾਰ ਦੇ 4  ਮੈਂਬਰ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ :  ਵਿਆਹ ਦੇ ਇਕ ਸਾਲ ’ਚ ਸਹੁਰਿਆਂ ਨੇ ਵਿਖਾਏ ਆਪਣੇ ਅਸਲੀ ਰੰਗ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

PunjabKesari

ਹਾਦਸਾ ਉਸ ਸਮੇ ਵਾਪਰਿਆ ਜਦੋਂ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖਤਾਨਾਂ ਵਿੱਚ ਉਤਰ ਗਈ। ਹਾਦਸੇ ਵਿੱਚ ਕਾਰ ਚਾਲਕ ਸੇਵਾ ਮੁਕਤ ਫੌਜੀ ਚੰਦਰ ਨੱਢਾ ਵਾਸੀ ਹੁਲੀਕੇੜੇ ਬਲੋੜੀ (ਕਰਨਾਟਕ), ਉਸ ਦੀ ਪਤਨੀ ਕਿਰਿਤੀ ਕੁਮਾਰੀ, ਬੇਟਾ ਪ੍ਰਜਵਾਲ ਅਤੇ ਬੇਟੀ ਪਰਾਕੁੱਥੀ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ :  ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

PunjabKesari

ਸੂਚਨਾ ਮਿਲਣ ਤੋਂ ਬਾਅਦ 108 ਐਂਬੂਲੈਂਸ ਦੇ ਟੀਮ ਮੈਨੇਜਰ ਦਲਜੀਤ ਸਿੰਘ ਅਤੇ ਪਾਇਲਟ ਅਬਦੁਲ ਨੇ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ, ਜਿੱਥੇ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਰਾਤ ਦੇ ਹਨੇਰੇ ਦੌਰਾਨ ਐਂਬੂਲੈਂਸ ਦੀ ਟੀਮ ਵੱਲੋਂ ਬੜੀ ਮਸ਼ੱਕਤ ਨਾਲ ਨਕਦੀ ਵਾਲੇ ਪਰਸ ਨੂੰ ਝਾੜੀਆਂ ਵਿੱਚ ਲੱਭ ਕੇ ਪਰਿਵਾਰ ਦੇ ਸਪੁਰਦ ਕਰਨ ਤੇ ਪਰਿਵਾਰ ਨੇ ਮਦਦ ਲਈ ਧੰਨਵਾਦ ਕੀਤਾ। 

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ


author

shivani attri

Content Editor

Related News