ਸੜਕ ਹਾਦਸੇ ’ਚ 21 ਸਾਲਾ ਨੌਜਵਾਨ ਦੀ ਮੌਤ

04/08/2021 2:44:38 PM

ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਅੱਡਾ ਕਾਹਨਪੁਰ ਖੂਹੀ ਲਾਗੇ ਇਕ 21 ਸਾਲਾ ਮੋਟਰਸਾਈਕਲ ਚਾਲਕ ਨੌਜਵਾਨ ਵੱਲੋਂ ਗਲਤੀ ਨਾਲ ਅੱਗੇ ਜਾ ਰਹੇ ਕੈਂਟਰ ਨਾਲ ਟਕਰਾ ਜਾਣ ’ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਵਿਜੇ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਗਰੀਨ ਮਾਡਲ ਟਾਊਨ ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਪਿੰਡ ਕਾਹਨਪੁਰ ਖੂਹੀ ਵਿਖੇ ਬਾਬਾ ਦਾ ਢਾਬਾ ਨਾਮੀ ਢਾਬਾ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਚੰਦਰ ਭਾਰਦਵਾਜ ਜੋ ਮੇਰੇ ਨਾਲ ਢਾਬੇ ’ਤੇ ਹੀ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਬੀਤੀ ਸਵੇਰੇ ਕਰੀਬ ਸਾਢੇ 9 ਕੁ ਵਜੇ ਕਾਹਨਪੁਰ ਖੂਹੀ ਬੱਸੇ ਅੱਡੇ ਵੱਲ ਕੁਝ ਸਾਮਾਨ ਲੈਣ ਲਈ ਆਪਣੇ ਮੋਟਰਸਾਈਕਲ ਪਲਟੀਨਾ ਬਜਾਜ ’ਤੇ ਸਵਾਰ ਹੋ ਕੇ ਆ ਰਿਹਾ ਸੀ ਪਰ ਜਦੋਂ ਉਹ ਬੱਸ ਅੱਡੇ ਤੋਂ ਥੋੜ੍ਹਾ ਪਿੱਛੇ ਸੜਕ ’ਤੇ ਬਣੀ ਇਕ ਪੁਲੀ ਨੇੜੇ ਪਹੁੰਚਿਆ ਤਾਂ ਆਪਣੇ ਅੱਗੇ ਜਾ ਰਹੇ ਕੈਂਟਰ ਮਾਰਕਾ ਟਾਟਾ 709 ਨੂੰ ਪਾਸ ਕਰਨ ਲੱਗੇ ਉਸ ਦੇ ਪਿਛਲੇ ਪਾਸੇ ਟਕਰਾ ਕੇ ਗੰਭੀਰ ਜ਼ਖ਼ਮੀਂ ਹੋ ਗਿਆ। ਹਾਦਸੇ ਦਾ ਪਤਾ ਚੱਲਣ ’ਤੇ ਜਦੋਂ ਮੈਂ ਮੌਕੇ ’ਤੇ ਪਹੁੰਚਿਆ ਤਾਂ ਜ਼ਖਮੀਂ ਹੋਏ ਲੜਕੇ ਨੂੰ ਮੈਂ ਆਸ-ਪਾਸ ਦੇ ਦੁਕਾਨਦਾਰਾਂ ਅਤੇ ਕੈਂਟਰ ਦੇ ਚਾਲਕ ਹੁਸ਼ਿਆਰ ਸਿੰਘ ਪੁੱਤਰ ਰਾਮ ਕਿਸ਼ਨ, ਵਾਸੀ ਮੱਖੋਵਾਲ, ਥਾਣਾ ਗਡ਼੍ਹਸ਼ੰਕਰ ਦੀ ਸਹਾਇਤਾ ਨਾਲ ਉਸਨੂੰ ਇਲਾਜ ਲਈ ਹਸਪਤਾਲ ਵਿਖੇ ਲੈ ਕੇ ਗਿਆ।

ਇਹ ਵੀ ਪੜ੍ਹੋ : ਬੱਸ ਯਾਤਰੀਆਂ ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਹੁਣ ਪੰਜਾਬ ਸਰਕਾਰ ਬੱਸਾਂ ਚਲਾਉਣ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ

ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸਨੇ ਰਸਤੇ ’ਚ ਹੀ ਦਮ ਤੋੜ ਦਿੱਤਾ ਅਤੇ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਬਿਆਨਾਂ ’ਚ ਦੱਸਿਆ ਕਿ ਉਕਤ ਹਾਦਸਾ ਮੇਰੇ ਲੜਕੇ ਵੱਲੋਂ ਕੈਂਟਰ ਨੂੰ ਪਾਸ ਕਰਨ ਲਈ ਕੀਤੀ ਗਈ ਲਾਪ੍ਰਵਾਹੀ ਅਤੇ ਗਲਤੀ ਕਾਰਨ ਪਿੱਛੋਂ ਟਕਰਾਉਣ ਨਾਲ ਵਾਪਰਿਆ ਹੈ, ਜਿਸ ਕਰਕੇ ਮੈਂ ਕੈਂਟਰ ਚਾਲਕ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ ਹਾਂ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ।

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News