ਜਲੰਧਰ: ਮੋਹਾਲੀ ਦੀ ਲੇਡੀ ਡਾਕਟਰ ਹੋਈ ਹਾਦਸੇ ਦਾ ਸ਼ਿਕਾਰ, ਸਿਰ ''ਚ ਲੱਗੀ ਸੱਟ

Sunday, Dec 08, 2019 - 05:05 PM (IST)

ਜਲੰਧਰ: ਮੋਹਾਲੀ ਦੀ ਲੇਡੀ ਡਾਕਟਰ ਹੋਈ ਹਾਦਸੇ ਦਾ ਸ਼ਿਕਾਰ, ਸਿਰ ''ਚ ਲੱਗੀ ਸੱਟ

ਜਲੰਧਰ (ਵਰੁਣ)— ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਾਲੋਨੀ ਨੇੜੇ ਮੋਹਾਲੀ ਦੀ ਸਰਕਾਰੀ ਡਾਕਟਰ ਇੰਦਰਦੀਪ ਕੌਰ ਪਤਨੀ ਸੰਦੀਪ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੰਦਰਦੀਪ ਕੌਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ ਕਿ ਅਚਾਨਕ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ। ਗੱਡੀ ਇੰਦਰਦੀਪ ਦਾ ਭਰਾ ਸ਼ਿਵਮ ਚਲਾ ਰਿਹਾ ਸੀ। ਗੱਡੀ ਦਾ ਏਅਰਬੇਗ ਖੁੱਲ੍ਹਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਿਆ। ਡਾਕਟਰ ਇੰਦਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਦੇ ਸਿਰ 'ਚ ਸੱਟ ਲੱਗੀ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।  ਥਾਣਾ ਇਕ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਵਲ ਦਾ ਵਾਲ-ਵਾਲ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਇੰਦਰਦੀਪ ਨੂੰ ਸ਼ਿਵਮ ਦੀ ਮਦਦ ਨਾਲ ਗੱਡੀ 'ਚੋਂ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਉੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਡਾ. ਇੰਦਰਪ੍ਰੀਤ ਦੇ ਸਿਰ 'ਚ ਲੱਗੀ ਸੱਟ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ਿਵਮ ਦਾ ਬਚਾਅ ਹੋ ਗਿਆ ਹੈ, ਉਸ ਨੂੰ ਮਾਮੂਲੀ ਝਰੀਟ ਤੱਕ ਨਹੀਂ ਲੱਗੀ।


author

shivani attri

Content Editor

Related News