ਬੱਸ ਦੀ ਲਪੇਟ ''ਚ ਆਉਣ ਕਾਰਨ ਐਕਟਿਵਾ ਸਵਾਰ ਗੰਭੀਰ ਜ਼ਖਮੀ
Friday, Mar 29, 2019 - 07:46 PM (IST)
ਹੁਸ਼ਿਆਰਪੁਰ,(ਅਮਰਿੰਦਰ) : ਗਵਰਨਮੈਂਟ ਕਾਲਜ ਚੌਕ ਤੇ ਰੇਲਵੇ ਫਾਟਕ ਵਿਚਾਲੇ ਗਵਰਨਮੈਂਟ ਕਾਲਜ ਦੇ ਹਸਪਤਾਲ ਨੇੜੇ ਅੱਜ ਦੁਪਹਿਰ ਮਿਨੀ ਬੱਸ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਨੇੜਲੇ ਲੋਕ ਤੇ ਬੱਸ ਸਟਾਫ ਵਲੋਂ ਐਕਟਿਵਾ ਸਵਾਰ ਜ਼ਖਮੀ ਤਰਨਜੀਤ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਧੋਬੀਆਂ ਵਾਲੀ ਗਲੀ ਮੁਹੱਲਾ ਕਮਾਲਪੁਰ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਇਸ ਵਿਚਾਲੇ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਕਬਜ਼ੇ 'ਚ ਲੈ ਕੇ ਮਾਮਲੇ 'ਚ ਜਾਂਚ 'ਚ ਜੁਟ ਗਈ।
ਐਕਟਿਵਾ ਤੋਂ ਘਰ ਪਰਤ ਰਹੇ ਸਨ ਦੋਵੇਂ ਦੋਸਤ
ਸਿਵਲ ਹਸਪਤਾਲ 'ਚ ਦਾਖਲ ਤਰਨਜੀਤ ਸਿੰਘ ਉਰਫ ਮਨੀ ਦੇ ਨਾਲ ਹੀ ਐਕਟਿਵਾ 'ਤੇ ਪਿੱਛੇ ਬੈਠੇ ਤੇ ਮਾਮੂਲੀ ਰੂਪ ਨਾਲ ਜ਼ਖਮੀ ਰਵਿੰਦਰ ਕੁਮਾਰ ਪੁੱਤਰ ਬਲਵੀਰ ਚੰਦ ਨਿਵਾਸੀ ਕਮਾਲਪੁਰ ਨੇ ਦੱਸਿਆ ਕਿ ਉਹ ਦੋਵੇਂ ਘਰ ਵਾਪਸ ਪਰਤ ਰਹੇ ਸਨ। ਫਾਟਕ ਪਾਰ ਕਰਨ ਤੋਂ ਬਾਅਦ ਹੋਸਟਲ ਨੇੜੇ ਅਚਾਨਕ ਬੱਸ ਦੀ ਸਾਈਡ ਲੱਗਣ ਤੋਂ ਐਕਟਿਵਾ ਬੱਸ ਦੇ ਪਿੱਛਲੇ ਪਹੀਏ ਦੀ ਲਪੇਟ 'ਚ ਆਉਣ ਕਾਰਨ ਨੁਕਸਾਨੀ ਗਈ। ਜਿਸ ਦੌਰਾਨ ਦੋਵੇਂ ਐਕਟਿਵਾ ਸਵਾਰ ਜ਼ਖਮੀ ਹੋ ਗਏ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਸਿਵਲ ਹਸਪਤਾਲ 'ਚ ਜੇਰੇ ਇਲਾਜ ਤਰਨਜੀਤ ਸਿੰਘ ਦਾ ਬਿਆਨ ਲੈਣ ਪਹੁੰਚੀ ਥਾਣਾ ਮਾਡਲ ਟਾਊਨ 'ਚ ਤਾਇਨਾਤ ਹੈਡ ਕਾਂਸਟੇਬਲ ਰਾਮ ਦਾਸ ਨੇ ਦੱਸਿਆ ਕਿ ਰਾਮ ਦਾਸ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਕੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪੁਲਸ ਇਸ ਮਾਮਲੇ 'ਚ ਦੋਵੇਂ ਪੱਖ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।
