ਆਟੋ ''ਚ ਧਾਰਮਕ ਪੁਸਤਕਾਂ ਲਿਜਾ ਰਹੇ ਪਿਤਾ-ਪੁੱਤਰ ਕਾਬੂ

12/28/2019 11:24:38 AM

ਜਲੰਧਰ (ਵਰੁਣ)— ਬਾਬਾ ਦੀਪ ਸਿੰਘ ਨਗਰ 'ਚ ਧਾਰਮਕ ਪੁਸਤਕਾਂ ਲਿਜਾ ਰਹੇ ਆਟੋ ਸਵਾਰ ਪਿਤਾ-ਪੁੱਤਰ ਨੂੰ ਕੁਝ ਲੋਕਾਂ ਨੇ ਕਾਬੂ ਕਰ ਲਿਆ। ਅਸਲ 'ਚ ਉਕਤ ਧਾਰਮਕ ਪੁਸਤਕਾਂ ਨੂੰ ਮਨਜ਼ੂਰਸ਼ੁਦਾ ਪ੍ਰਿੰਟਿੰਗ ਪ੍ਰੈੱਸ ਤੋਂ ਹੀ ਪ੍ਰਿੰਟ ਕਰਵਾਇਆ ਜਾ ਸਕਦਾ ਹੈ, ਜਿਸ ਕਾਰਨ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਭਾਵੇਂ ਕਿ ਪਿਤਾ-ਪੁੱਤਰ ਦਾ ਪੱਖ ਸੁਣ ਕੇ ਲੋਕਾਂ ਨੇ ਉਨ੍ਹਾਂ ਕੋਲੋਂ ਮੁਆਫੀਨਾਮਾ ਲਿਖਵਾ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ।

ਥਾਣਾ ਨੰਬਰ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਦੀਪ ਸਿੰਘ ਨਗਰ 'ਚ ਇਕ ਆਟੋ 'ਚੋਂ ਧਾਰਮਕ ਪੁਸਤਕਾਂ ਮਿਲੀਆਂ ਹਨ। ਉਕਤ ਧਾਰਮਕ ਪੁਸਤਕਾਂ ਨੂੰ ਬਿਨਾਂ ਮਨਜ਼ੂਰੀ ਪ੍ਰਿੰਟ ਨਹੀਂ ਕਰਵਾਇਆ ਜਾ ਸਕਦਾ, ਜਿਸ ਕਾਰਣ ਆਟੋ ਸਵਾਰ ਪਿਤਾ-ਪੁੱਤਰ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਖੁਦ ਹੀ ਇਹ ਪੁਸਤਕਾਂ ਛਪਵਾਈਆਂ ਸਨ ਜੋ ਫ੍ਰੀ ਸੇਵਾ 'ਚ ਕੈਨੇਡਾ ਜਾਣੀਆਂ ਸਨ। ਇੰਸ. ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ।


shivani attri

Content Editor

Related News