ਪੁੱਡਾ ਮਾਰਕੀਟ ’ਚ  ਸੜੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ

10/20/2018 5:26:20 AM

ਜਲੰਧਰ, (ਚੋਪੜਾ)- ਸ਼੍ਰੀ ਰਾਮ ਉਤਸਵ ਕਮੇਟੀ ਵਲੋਂ 9ਵਾਂ ਦੁਸਹਿਰਾ ਪੁੱਡਾ ਮਾਰਕੀਟ  ਲਾਡੋਵਾਲੀ ਰੋਡ ’ਚ ਵਿਧਾਇਕ ਰਾਜਿੰਦਰ ਬੇਰੀ ਦੀ ਪ੍ਰਧਾਨਗੀ ਵਿਚ ਬੜੀ ਧੂਮਧਾਮ  ਅਤੇ  ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ  ਨੇ  ਅੱਖਾਂ ਤੋਂ  ਅੰਗਾਰੇ ਵਰ੍ਹਾਉਂਦੇ 60 ਫੁੱਟ ਉੱਚੇ ਰਾਵਣ ਸਮੇਤ ਕੁੰਭਕਰਨ ਤੇ ਮੇਘਨਾਦ ਦੇ  ਪੁਤਲੇ ਧੂ-ਧੂ ਕਰ ਕੇ ਅਗਨੀ ਭੇਟ ਹੋਣ ਦਾ ਅਨੰਦ ਉਠਾਇਆ। 
ਸਮਾਗਮ ’ਚ ਮੁੱਖ ਮਹਿਮਾਨ  ਸੰਸਦ ਮੈਂਬਰ ਸੰਤੋਖ ਚੌਧਰੀ ਨੇ ਪੁਤਲਿਆਂ ਨੂੰ ਰਿਮੋਟ ਰਾਹੀਂ ਅੱਗ ਦੇ ਹਵਾਲੇ ਕੀਤਾ।  ਉਨ੍ਹਾਂ ਕਿਹਾਹਿਰਾ ਸੰਸਕਾਰਾਂ ਦਾ ਪ੍ਰਤੀਕ ਹੈ। ਪ੍ਰਭੂ ਰਾਮ, ਮਾਤਾ ਸੀਤਾ, ਭਰਾ ਲਕਸ਼ਮਣ, ਵੀਰ ਬਜਰੰਗੀ ਨੇ ਕਿਸ ਤਰ੍ਹਾਂ ਆਪਣੇ ਰਿਸ਼ਤੇ ਤੇ  ਸੰਸਕਾਰਾਂ ਦਾ ਸਨਮਾਨ ਕਰਦੇ ਹੋਏ ਬੁਰਾਈ ’ਤੇ ਅੱਛਾਈ ਦੀ ਜਿੱਤ ਹਾਸਲ ਕੀਤੀ। ਕਮੇਟੀ ਦੇ  ਚੇਅਰਮੈਨ ਤੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ  ਨਿਮਰਤਾ ਅਤੇ ਹੌਸਲੇ ਦੇ ਗੁਣ ਸਿੱਖਣੇ ਚਾਹੀਦੇ ਹਨ। ਕਿਸ ਤਰ੍ਹਾਂ ਉਨ੍ਹਾਂ ਨੇ 14 ਸਾਲ  ਬਨਵਾਸ ਦਾ ਜੀਵਨ ਬਤੀਤ ਕਰਦੇ ਹੋਏ ਭਾਵਨਾਵਾਂ ਦਾ ਸਨਮਾਨ ਕੀਤਾ। ਵਿਧਾਇਕ ਬੇਰੀ ਨੇ ਕਿਹਾ ਕਿ ਦੁਸਹਿਰਾ ਸਾਡੀ ਭਾਈਚਾਰਕ ਸਾਂਝ ਦਾ ਇਕ ਬੇਸ਼ੁਮਾਰ ਤੋਹਫਾ ਹੈ। ਮੁੱਖ ਮਹਿਮਾਨ  ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਦੁਸਹਿਰਾ ਸਾਨੂੰ ਬੁਰਾਈ ਮਿਟਾ ਕੇ ਚੰਗੇ ਰਾਹ ’ਤੇ ਚੱਲਣ  ਲਈ ਪ੍ਰੇਰਿਤ ਕਰਦਾ ਹੈ। ਸਾਰਿਆਂ ਨੂੰ ਜਾਤ-ਪਾਤ ਅਤੇ ਧਰਮ ਦੇ ਬੰਧਨਾਂ ਤੋਂ ਉਪਰ ਉਠ ਕੇ  ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਵੀ.  ਕੇ. ਬਾਵਾ, ਏ. ਡੀ. ਜੀ. ਪੀ., ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ, ਗੁਰਪ੍ਰੀਤ ਸਿੰਘ  ਭੁੱਲਰ ਪੁਲਸ ਕਮਿਸ਼ਨਰ, ਦੀਪਰਵ ਲਾਕੜਾ, ਕਮਿਸ਼ਨਰ ਨਗਰ ਨਿਗਮ, ਅਸ਼ੋਕ ਕਪੂਰ, ਅੈਡੀਸ਼ਨਲ ਸੈਸ਼ਨ  ਜੱਜ, ਨਵਜੋਤ ਮਾਹਲ ਐੱਸ. ਐੱਸ. ਪੀ. ਦਿਹਾਤੀ ਤੇ ਹੋਰ ਪਤਵੰਤਿਆਂ ਨੂੰ ਪ੍ਰਧਾਨ ਰਾਕੇਸ਼  ਕੁਮਾਰ, ਜਨਰਲ ਸਕੱਤਰ ਹਰਪ੍ਰੀਤ ਸਿੰਘ ਵਾਲੀਆ, ਪਵਨ ਤਲਵਾੜ ਤੇ ਹੋਰ ਅਹੁਦੇਦਾਰਾਂ ਨੇ  ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਦੁਪਹਿਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ਼ਿਵ ਮੰਦਰ,  ਸ਼ਿਵਾਜੀ ਪਾਰਕ ਤੋਂ ਆਯੋਜਿਤ ਕੀਤੀ ਗਈ, ਜਿਸ ਵਿਚ ਹਾਥੀ, ਘੋੜਿਅਾਂ ’ਤੇ ਬੈਠੇ ਸ਼੍ਰੀ ਰਾਮ  ਪਰਿਵਾਰ, ਵਾਨਰ ਤੇ ਰਾਵਣ ਸੈਨਾ ਦੇ ਸਵਰੂਪਾਂ ਵਿਚ ਕਲਾਕਾਰ ਖਾਸ ਦਿਲਖਿੱਚਵੇ ਰਹੇ।  ਸ਼ੋਭਾ ਯਾਤਰਾ ਮਦਨ ਫਲੋਰ ਮਿੱਲ ਚੌਕ, ਲਾਡੋਵਾਲੀ ਰੋਡ ਤੋਂ ਹੁੰਦੇ ਹੋਏ ਦੁਸਹਿਰਾ ਗਰਾਊਂਡ  ਪਹੁੰਚੀ, ਜਿਥੇ ਸ਼੍ਰੀ ਰਾਮ ਤੇ ਰਾਵਣ ਸੈਨਾ ਵਿਚ ਯੁੱਧ ਦੇ ਕੀਤੇ ਨਾਟਕ ਨੇ ਦਰਸ਼ਕਾਂ ਦੀ ਖੂਬ  ਵਾਹੋ-ਵਾਹੀ ਲੁੱਟੀ। ਇਸ ਦੌਰਾਨ ਖੂਬਸੂਰਤ ਆਤਿਸ਼ਬਾਜ਼ੀ ਦੇ ਨਜ਼ਾਰੇ ਵਿਚ ਦੇਖਣਯੋਗ ਸਨ।
ਇਸ  ਮੌਕੇ ’ਤੇ ਨਰੇਸ਼ ਸਹਿਗਲ, ਜਿੰਮੀ ਕਾਲੀਆ, ਮਨਿੰਦਰ ਸਿੰਘ ਕੌਮੀ, ਚਮਨ ਲਾਲ ਖੰਨਾ, ਸਤੀਸ਼  ਮਲਹੋਤਰਾ, ਅਸ਼ੋਕ ਭੰਡਾਰੀ, ਨੀਰਜ ਕੁਮਾਰ ਅਰੋੜਾ, ਕੌਂਸਲਰ ਬੰਟੀ ਨੀਲਕੰਠ, ਕੌਂਸਲਰ ਵਿਜੇ  ਦਕੋਹਾ, ਕੌਂਸਲਰ ਮਨਦੀਪ ਜੱਸਲ, ਕੌਂਸਲਰ ਸ਼ਮਸ਼ੇਰ ਸ਼ੇਰਾ, ਕੌਂਸਲਰ ਜਸਲੀਨ ਸੇਠੀ, ਕੌਂਸਲਰ  ਤਰਸੇਮ ਲਖੋਤਰਾ, ਮਨੂ ਬੜਿੰਗ, ਸੁਰਿੰਦਰ ਸਿੰਘ ਪੱਪਾ, ਜਤਿੰਦਰ ਜੌਨੀ, ਜਸਵਿੰਦਰ ਸਿੰਘ  ਬਿੱਲਾ, ਰਾਜੇਸ਼ ਜਿੰਦਲ ਟੋਨੂੰ, ਭੁਪਿੰਦਰ ਸਿੰਘ ਜੌਲੀ, ਅੰਮ੍ਰਿਤ ਖੋਸਲਾ, ਰਾਜੇਸ਼ ਪਦਮ,  ਪ੍ਰਿਤਪਾਲ ਸਿੰਘ ਨੋਟੀ, ਜਸਵਿੰਦਰ ਸਿੰਘ ਪਾਲੀ, ਡਾ. ਸੁਨੀਸ਼ ਸ਼ਰਮਾ, ਸਨਦੀਪ ਮੋਗਾ,  ਰਾਜਿੰਦਰ ਕੁਮਾਰ ਮੋਤੀ, ਮੁਨੀਸ਼ ਵਰਮਾ, ਪੌਂਟੀ ਰਾਜਪਾਲ, ਸੁਧੀਰ ਘੁੱਗੀ, ਵਰੁਣ ਸ਼ਰਮਾ,  ਚੰਦਨ ਵਾਸਨ, ਰਣਧੀਰ ਸਰੀਨ ਪਾਲੀ, ਦੀਪਕ ਸਪਰਾ, ਆਸ਼ੀਸ਼ ਗੁਪਤਾ, ਰਾਕੇਸ਼ ਕਥੂਰੀਆ, ਵਿੱਕੀ  ਚੱਢਾ, ਸੋਨੂੰ ਚੱਢਾ, ਨਵੀਨ ਗੁਲਾਟੀ, ਰਵੀ ਕੁਮਾਰ, ਰਾਜਕੁਮਾਰ ਸ਼ਰਮਾ ਤੇ ਹੋਰ ਮੌਜੂਦ ਸਨ।


 


Related News