ਰੱਖੜ ਪੁੰਨਿਆ ਸਬੰਧੀ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ

Friday, Aug 12, 2022 - 04:57 PM (IST)

ਰੱਖੜ ਪੁੰਨਿਆ ਸਬੰਧੀ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ

ਟਾਂਡਾ ਉੜਮੁੜ (ਪਰਮਜੀਤ ਮੋਮੀ)- ਪਿੰਡ ਨੰਗਲ ਖੁੰਗਾ ਵਿਖੇ ਸਥਿਤ ਡੇਰਾ ਸੰਤ ਬਾਬਾ ਭਗਤ ਰਾਮ ਜੀ ਵਿਖੇ ਅੱਜ ਰੱਖੜ ਪੁੰਨਿਆ ਸਬੰਧੀ ਸਾਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਰੇਸ਼ ਗਿਰ ਜੀ ਦੀ ਅਗਵਾਈ ਹੇਠ ਮਨਾਏ ਗਏ, ਇਸ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਦੂਰੋਂ ਨੇੜਿਓ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਆਪਣੀ ਹਾਜ਼ਰੀ ਲਗਵਾਈ। 

ਸਮਾਗਮ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ  ਜਿਸ ਵਿੱਚ  ਸੰਤ ਲਛਮਣ ਦਾਸ ਜਲੰਧਰ, ਸੰਤ ਬਲਵੀਰ ਸਿੰਘ ਦਾਰਾਪੁਰ,ਬਾਬਾ ਸਰਬਜੀਤ ਸਿੰਘ ਅੱਡਾ ਸਰਾਂ,ਬਾਬਾ ਜੋਗਿੰਦਰ ਸਿੰਘ ਸੋਹੀਆਂ, ਬਾਬਾ ਸੁਰਜੀਤ ਸਿੰਘ ਬਸੀ ਦੌਲਤ ਖਾਂ, ਸੰਤ ਚਰਨ ਦਾਸ ਜੰਮੂ, ਸੰਤ ਭਜਨ ਦਾਸ ਪੰਡੋਰੀ ਬਾਵਾ ਦਾਸ, ਸੰਤ ਸੀਤਾ ਰਾਮ ਸਾਹਰੀ ਵਾਲੇ ਹੋਰਨਾਂ ਸੰਤਾਂ, ਮਹਾਂਪੁਰਸ਼ਾਂ, ਰਾਗੀ, ਢਾਡੀ ਕਵੀਸ਼ਰੀ ਜਥਿਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ  ਪਵਿੱਤਰ ਰੱਖੜ ਪੁੰਨਿਆਂ ਦੇ ਇਤਹਾਸ ਸਬੰਧੀ ਚਾਨਣਾ ਪਾਇਆ। 

ਇਹ ਵੀ ਪੜ੍ਹੋ:CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

PunjabKesari

ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਮਨਜੀਤ ਸਿੰਘ ਦਸੂਹਾ ਨੇ ਸਮੂਹ ਸੰਗਤ ਨੂੰ ਰੱਖੜ ਪੁੰਨਿਆਂ ਦੇ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਸਮਾਗਮ ਦੀ ਸਮਾਪਤੀ ਤੇ ਮੁੱਖ ਸੇਵਾਦਾਰ ਸੰਤ ਨਰੇਸ਼ ਗਿਰ ਜੀ ਨੇ ਵੱਡੀ ਗਿਣਤੀ ਵਿੱਚ ਪਹੁੰਚੀ ਸਮੂਹ ਸੰਗਤ ਅਤੇ ਹੋਰਨਾਂ ਸ਼ਖਸੀਅਤਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ 'ਆਪ' ਆਗੂ ਹਰਮੀਤ ਸਿੰਘ ਔਲਖ,ਸੁਖਵਿੰਦਰ ਸਿੰਘ ਮੂਨਕਾਂ, ਕੇਸ਼ਵ ਸਿੰਘ ਸੈਣੀ, ਅਤਵਾਰ ਸਿੰਘ ਪਲਾਚੱਕ, ਬਲਵੀਰ ਬੱਬੂ,ਕੁਲਦੀਪ ਸਿੰਘ ,ਜਤਿੰਦਰ ਸਿੰਘ ਜਰਨੈਲ ਸਿੰਘ, ਸੰਦੀਪ ਕੁਮਾਰ, ਜਸਵੀਰ ਸਿੰਘ ਸੈਕਟਰੀ ਜੈ ਸਿੰਘ,ਰੂਪ ਲਾਲ,ਮਨਜੀਤ ਸਿੰਘ ਰਿੰਕਾ,ਮਲਕੀਤ ਸਿੰਘ  ਆਦਿ ਵੀ  ਹਾਜ਼ਰ ਸਨ। 

ਇਹ ਵੀ ਪੜ੍ਹੋ: ਖ਼ੁਸ਼ੀ-ਖ਼ੁਸ਼ੀ ਭਰਾ ਨੂੰ ਰੱਖੜੀ ਬੰਨ੍ਹ ਕੇ ਘਰ ਪਰਤ ਰਹੀ ਭੈਣ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News