ਚੋਰਾਂ ਦੇ ਹੌਸਲੇ : ਅਸੀਂ ਚੋਰ ਹਾਂ! ਅਸੀਂ ਚੋਰੀ ਕਰਨੀ ਹੈ! ਅਸੀਂ ਫਿਰ ਆਵਾਂਗੇ...(ਵੀਡੀਓ)

1/28/2020 4:42:54 PM

ਜਲੰਧਰ (ਸੋਨੂੰ)— ਜਲੰਧਰ ਵਰਗੇ ਮਹਾਨਗਰ 'ਚ ਪੁਲਸ ਦੇ ਡਰ ਤੋਂ ਬੇਖੌਫ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਥੋਂ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹਦ ਤਾਂ ਤੋਂ ਉਦੋਂ ਹੋ ਗਈ ਜਦੋਂ ਇਥੋਂ ਦੇ ਰਾਜਾ ਗਾਰਡਨ 'ਚ ਬੇਖੌਫ ਚੋਰਾਂ ਵੱਲੋਂ ਚੋਰੀ ਕਰਨ ਦੀਆਂ ਚਿੱਠੀਆਂ ਲਿਖ ਕੇ ਘਰਾਂ 'ਚ ਸੁੱਟ ਦਿੱਤੀਆਂ ਗਈਆਂ।

PunjabKesari

ਮਿਲੀ ਜਾਣਕਾਰੀ ਮੁਤਾਬਕ ਰਾਜਾ ਗਾਰਡਨ 'ਚ ਪਿਛਲੇ ਇਕ ਮਹੀਨੇ ਤੋਂ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਥੋਂ ਦੇ ਰਹਿਣ ਵਾਲੇ ਜਤਿੰਦਰ ਗੁਪਤਾ ਨੇ ਦੱਸਿਆ ਕਿ ਉਹ 4 ਦਸੰਬਰ ਨੂੰ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਗਏ ਸਨ ਅਤੇ 6 ਦਸੰਬਰ ਨੂੰ ਉਹ ਘਰ ਵਾਪਸ ਆਏ ਸਨ। ਘਰ ਵਾਪਸੀ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਸਾਰਾ ਸਾਮਾਨ ਬਿਖਰਿਆ ਪਿਆ ਸੀ। ਇਸ ਤੋਂ ਬਾਅਦ ਫਿਰ ਇਕ ਹਫਤੇ ਬਾਅਦ ਹੀ ਇਥੇ ਐੱਨ. ਆਰ. ਆਈ. ਘਰ 'ਚ ਚੋਰਾਂ ਨੇ ਧਾਵਾ ਬੋਲਿਆ। ਬੀਤੇ ਦਿਨੀਂ ਹੁਣ ਨਰਿੰਦਰ ਕੁਮਾਰ ਦੇ ਘਰੋਂ ਇਕ ਚਿੱਠੀ ਬਰਾਮਦ ਕੀਤੀ ਗਈ, ਜਿਸ 'ਚ ਚੋਰਾਂ ਨੇ ਲਿਖਿਆ ਹੈ, ''ਅਸੀਂ ਚੋਰ ਹਾਂ ਅਤੇ ਸਾਰਿਆਂ ਦੇ ਘਰਾਂ 'ਚ ਚੋਰੀ ਕਰਨੀ ਹੈ। ਅਸੀਂ ਕਿਸੇ ਤੋਂ ਡਰਦੇ ਨਹੀਂ। ਅਸੀਂ ਫਿਰ ਆਵਾਂਗੇ।

PunjabKesari
ਚੋਰਾਂ ਵੱਲੋਂ ਸੁੱਟੀ ਗਈ ਚਿੱਠੀ ਨੂੰ ਮਿਲਣ ਤੋਂ ਬਾਅਦ ਮੁਹੱਲੇ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧ 'ਚ ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਚੋਰ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਇਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੋਕ ਡਰ ਦੇ ਕਾਰਨ ਆਪਣੇ-ਆਪਣੇ ਘਰਾਂ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗਵਾ ਰਹੇ ਹਨ।

PunjabKesari

ਇਸ ਮਾਮਲੇ 'ਚ ਜਦੋਂ ਇਸ ਸਬੰਧੀ ਥਾਣਾ ਸਬੰਧਤ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਰਾਂ ਵੱਲੋਂ ਲਿਖੀ ਗਈ ਚਿੱਠੀ ਮੁਹੱਲੇ ਵਾਸੀਆਂ ਤੋਂ ਬਰਾਮਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ਼ ਜ਼ਰੀਏ ਚੋਰਾਂ ਦੀ ਭਾਲ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri