ਇਹ ਹੈ ਪੰਜਾਬ ਦਾ ਪਿਓਰ ਵੈਜੀਟੇਰੀਅਨ ਪਿੰਡ, ਆਂਡਾ-ਮੀਟ ਖਾਣ 'ਤੇ ਵਾਪਰ ਜਾਂਦੀ ਹੈ ਅਣਹੋਣੀ (ਵੀਡੀਓ)

Tuesday, Nov 28, 2023 - 06:18 PM (IST)

ਇਹ ਹੈ ਪੰਜਾਬ ਦਾ ਪਿਓਰ ਵੈਜੀਟੇਰੀਅਨ ਪਿੰਡ, ਆਂਡਾ-ਮੀਟ ਖਾਣ 'ਤੇ ਵਾਪਰ ਜਾਂਦੀ ਹੈ ਅਣਹੋਣੀ (ਵੀਡੀਓ)

ਹੁਸ਼ਿਆਰਪੁਰ (ਵੈੱਬ ਡੈਸਕ)- ਹਰੇਕ ਪਿੰਡ-ਸ਼ਹਿਰ ਦੀ ਆਪਣੀ ਕੋਈ ਨਾ ਕੋਈ ਖ਼ਾਸੀਅਤ, ਕੋਈ ਖ਼ਾਸ ਪਛਾਣ ਤਾਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪਿੰਡ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿੱਥੇ ਸਾਰੇ ਪਿੰਡ ਵਾਸੀ ਸ਼ਾਕਾਹਾਰੀ ਹਨ। ਇਸ ਪਿੰਡ ਦਾ ਕੋਈ ਵੀ ਵਾਸੀ ਨਾ ਤਾਂ ਮੀਟ-ਮੁਰਗਾ ਖਾਂਦਾ ਹੈ ਤੇ ਨਾ ਹੀ ਆਂਡਾ-ਸ਼ਰਾਬ, ਨਾ ਹੀ ਕੋਈ ਠੇਕਾ ਹੈ ਤੇ ਨਾ ਹੀ ਕੋਈ ਮੀਟ ਦੀ ਦੁਕਾਨ। ਪਿੰਡ ਵਾਸੀਆਂ ਮੁਤਾਬਕ ਜੇਕਰ ਕੋਈ ਪਿੰਡ 'ਚ ਮੀਟ-ਆਂਡਾ ਖਾਂਦਾ ਹੈ ਤਾਂ ਉਸ ਨਾਲ ਜਲਦੀ ਹੀ ਕੋਈ ਨਾ ਕੋਈ ਅਣਹੋਣੀ ਵਾਪਰ ਜਾਂਦੀ ਹੈ।  

ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਇਸ ਪਿੰਡ ਦਾ ਨਾਂ ਹੈ ਦਦਿਆਲ, ਜੋ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਵਸਿਆ ਹੋਇਆ ਹੈ। ਬਜ਼ੁਰਗਾਂ ਮੁਤਾਬਕ ਪਿੰਡ 'ਚ ਬਾਬਾ ਹਸਨ ਦਾਸ ਜੀ ਨਾਂ ਦੇ ਇਕ ਸੰਤ ਸਨ, ਜਿਨ੍ਹਾਂ ਦੀ ਭਗਤੀ ਕਾਰਨ ਪਿੰਡ 'ਚ ਬਹੁਤ ਮਾਨਤਾ ਹੈ। ਇਹ ਰੀਤ ਉਨ੍ਹਾਂ ਵੱਲੋਂ ਹੀ ਲਗਭਗ 250-300 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਕਿ ਜੇਕਰ ਪਿੰਡ ਵਾਸੀਆਂ ਨੇ ਸੁਖੀ-ਸੁਖੀ ਵਸਣਾ ਹੈ ਤਾਂ ਮੀਟ, ਸ਼ਰਾਬ, ਆਂਡਾ ਆਦਿ ਦਾ ਸੇਵਨ ਬੰਦ ਕਰਨਾ ਪਵੇਗਾ। ਪਿੰਡ ਦੇ ਬਜ਼ੁਰਗਾਂ ਅਨੁਸਾਰ ਜੇਕਰ ਕਿਸੇ ਬਿਮਾਰ ਵਿਅਕਤੀ ਨੂੰ ਡਾਕਟਰਾਂ ਵੱਲੋਂ ਮੀਟ-ਆਂਡਾ ਖਾਣ ਦੀ ਸਲਾਹ ਦਿੱਤੀ ਵੀ ਜਾਂਦੀ ਹੈ ਤਾਂ ਉਹ ਪਿੰਡ 'ਚ ਨਹੀਂ, ਸਗੋਂ ਪਿੰਡ ਤੋਂ ਬਾਹਰ ਜਾ ਕੇ ਖਾਂਦਾ ਹੈ। ਵਿਆਹ-ਸ਼ਾਦੀ ਵਰਗੇ ਪ੍ਰੋਗਰਾਮਾਂ 'ਚ ਵੀ ਮੀਟ-ਆਂਡਾ ਨਹੀਂ ਬਣਾਇਆ ਜਾਂਦਾ, ਜੇਕਰ ਬਣਾਉਣਾ ਹੋਵੇ ਤਾਂ ਉਸ ਲਈ ਪਿੰਡ ਤੋਂ ਬਾਹਰ ਜਾਂ ਸ਼ਹਿਰ 'ਚ ਮੈਰਿਜ ਪੈਲਸ ਬੁੱਕ ਕੀਤੇ ਜਾਂਦੇ ਹਨ। ਉਨ੍ਹਾਂ ਮੁਤਾਬਕ ਰਿਸ਼ਤਾ ਜੋੜਨ ਤੋਂ ਪਹਿਲਾਂ ਮੀਟ-ਆਂਡੇ ਨਾ ਬਣਾਉਣ ਦੀ ਸ਼ਰਤ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੋਕ ਸ਼ਿਕਾਰ ਬਹੁਤ ਸ਼ੌਂਕ ਨਾਲ ਖੇਡਦੇ ਹਨ, ਪਰ ਦਦਿਆਲ ਵਿਖੇ ਸ਼ਿਕਾਰ ਵੀ ਨਹੀਂ ਖੇਡਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਪਹਿਲਾਂ ਰੱਜ ਕੇ ਪਿਲਾਈ ਸ਼ਰਾਬ, ਫ਼ਿਰ ਕੁੱਟ-ਕੁੱਟ ਤੋੜੇ ਦੰਦ, ਜਾਂਦੇ-ਜਾਂਦੇ ਕਰ ਗਏ ਹਵਾਈ ਫਾਇਰ

ਪਿੰਡ ਦੇ ਇਕ ਬਜ਼ੁਰਗ ਨੇ ਇਕ ਘਟਨਾ ਸਾਂਝੀ ਕਰਦਿਆਂ ਦੱਸਿਆ ਕਿ ਨੇੜਲੇ ਪਿੰਡ ਦਾ ਇਕ ਵਿਅਕਤੀ ਪਿੰਡ 'ਚੋਂ ਸ਼ਰਾਬ ਪੀ ਕੇ ਲੰਘਦਾ ਸੀ, ਪਿੰਡ ਵਾਲਿਆਂ ਨੇ ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ, ਪਰ ਉਹ ਨਹੀਂ ਮੰਨਿਆ। ਫ਼ਿਰ ਇਕ ਦਿਨ ਉਹ ਸਾਈਕਲ ਤੋਂ ਡਿੱਗ ਗਿਆ ਤੇ ਉਸ ਦੀ ਲੱਤ ਟੁੱਟ ਗਈ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਇਕ ਹੋਰ ਘਟਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੇਲੇ ਵਾਲੇ ਦਿਨ ਇਕ ਝੂਲਿਆਂ ਵਾਲਾ ਵਿਅਕਤੀ, ਜਿਸ ਨੂੰ ਪਿੰਡ ਬਾਰੇ ਨਹੀਂ ਪਤਾ ਸੀ, ਉਸ ਨੇ ਮੇਲੇ ਵਾਲੇ ਦਿਨ ਆਂਡੇ ਖਾ ਲਏ ਤੇ ਉਸੇ ਰਾਤ ਉਸ 'ਤੇ ਆਸਮਾਨੀ ਬਿਜਲੀ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Harpreet SIngh

Content Editor

Related News