ਵਕਫ ਬੋਰਡ ਦੇ ਮਾਲੀਏ ''ਚ 10 ਗੁਣਾ ਵਾਧਾ, 100 ਕਰੋੜ ਦੇ ਛੁਡਵਾਏ ਗੈਰ-ਕਾਨੂੰਨੀ ਕਬਜ਼ੇ : ਅੱਬਾਸ ਰਜਾ

Friday, Sep 04, 2020 - 02:44 PM (IST)

ਵਕਫ ਬੋਰਡ ਦੇ ਮਾਲੀਏ ''ਚ 10 ਗੁਣਾ ਵਾਧਾ, 100 ਕਰੋੜ ਦੇ ਛੁਡਵਾਏ ਗੈਰ-ਕਾਨੂੰਨੀ ਕਬਜ਼ੇ : ਅੱਬਾਸ ਰਜਾ

ਹੁਸ਼ਿਆਰਪੁਰ (ਜੈਨ)— ਪੰਜਾਬ ਵਕਫ ਬੋਰਡ ਦੇ ਮਾਮਲੇ 'ਚ ਪਿਛਲੇ 3 ਸਾਲ ਦੌਰਾਨ 10 ਗੁਣਾ ਵਾਧਾ ਹੋਇਆ ਹੈ ਅਤੇ ਇਸ ਮਿਆਦ ਦੌਰਾਨ ਵਕਫ ਬੋਰਡ ਦੀਆਂ ਕਰੀਬ 100 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਉਕਤ ਜਾਣਕਾਰੀ ਪੰਜਾਬ ਵਕਫ ਬੋਰਡ ਦੇ ਮੈਂਬਰ ਅੱਬਾਸ ਰਜਾ ਨੇ ਇਥੇ ਭਰਵਾਈਆਂ ਰੋਡ ਸਥਿਤ ਜੈਨ ਸੇਵਾ ਸੰਘ ਵੱਲੋਂ ਚਲਾਏ ਜਾ ਰਹੇ ਪੰਛੀ ਵਿਹਾਰ ਦੇ ਦੌਰੇ ਦੌਰਾਨ ਵਿਸ਼ੇਸ਼ ਮੁਲਾਕਾਤ 'ਚ ਦਿੱਤੀ। ਇਸ ਮੌਕੇ ਅਸਟੇਟ ਅਫਸਰ ਨਸੀਬਦੀਨ ਅਤੇ ਰੈਂਟ ਕੰਟਰੋਲਰ ਸ਼ਮਸੂਲ ਕਮਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਲ 2017 ਵਿਚ ਨਵੇਂ ਬੋਰਡ ਨੇ ਕਾਰਜਭਾਰ ਸੰਭਾਲਿਆ ਤਾਂ ਸਾਲਾਨਾ ਕਮਾਈ 8 ਕਰੋੜ ਦੇ ਕਰੀਬ ਸੀ, ਜੋਕਿ ਅੱਜ 82 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ।

ਅੱਬਾਸ ਰਜਾ ਨੇ ਕਿਹਾ ਕਿ ਵਕਫ ਬੋਰਡ ਦੇ ਚੇਅਰਮੈਨ ਜੁਨੇਦ ਰਜਾ ਖਾਨ ਦੇ ਯੋਗ ਮਾਰਗਦਰਸ਼ਨ 'ਚ ਬੋਰਡ ਵੱਲੋਂ ਸਿੱਖਿਆ ਨੂੰ ਬੜਾਵਾ ਦੇਣ ਲਈ ਇਸਲਾਮਿਕ ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ ਤਾਂ ਕਿ ਬੱਚੇ ਚੰਗੇ ਮਾਹੌਲ 'ਚ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ ਮਸਜਿਦਾਂ ਦੀਆਂ ਗ੍ਰਾਂਟਾਂ 'ਚ ਵੀ ਵਿਆਪਕ ਵਾਧਾ ਕੀਤਾ ਗਿਆ ਹੈ। ਮਲੇਰਕੋਟਲਾ 'ਚ ਵਕਫ ਬੋਰਡ ਵੱਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਨੂੰ 4.50 ਕਰੋੜ ਦੀ ਸਹਾਇਤਾ ਦੇ ਕੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਰਾਜ 'ਚ ਕਬਰਸਤਾਨਾਂ ਨੂੰ ਲੈ ਕੇ ਹਰ ਇਕ ਪਿੰਡ ਅਤੇ ਸ਼ਹਿਰੀ ਇਲਾਕਿਆਂ 'ਚ ਲੋੜੀਂਦੀਆਂ ਜ਼ਮੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਮੌਕੇ ਪੰਛੀ ਵਿਹਾਰ ਦੇ ਸੰਸਥਾਪਕ ਪ੍ਰਧਾਨ ਸੇਠ ਰੋਹਤਾਸ਼ ਜੈਨ, ਪ੍ਰਧਾਨ ਸੁਸ਼ੀਲ ਭੂਸ਼ਣ ਜੈਨ, ਜਨਰਲ ਸਕੱਤਰ ਰਾਜੇਸ਼ ਜੈਨ ਅਤੇ ਕੈਸ਼ੀਅਰ ਅਨਿਲ ਜੈਨ ਨੇ ਵਕਫ ਬੋਰਡ ਦੇ ਅਧਿਕਾਰੀਆਂ ਨੂੰ ਸੰਸਥਾ ਵੱਲੋਂ ਬੇਜ਼ੁਬਾਨ ਜ਼ਖ਼ਮੀ ਪੰਛੀਆਂ ਦੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।


author

shivani attri

Content Editor

Related News