ਭੋਗਪੁਰ: ਬੱਚਿਆਂ ਦੇ ਸਕੂਲ ਜਾਣ ਨਾਲ ਮਾਪਿਆਂ ਨੇ ਲਿਆ ਸੁੱਖ ਦਾ ਸਾਹ

07/26/2021 7:15:15 PM

ਭੋਗਪੁਰ (ਰਾਜੇਸ਼ ਸੂਰੀ)- ਕੋਰੋਨਾ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਹਾਈ ਅਤੇ ਮਿਡਲ ਸਕੂਲਾਂ ਵਿਚ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਦੀ ਆਫ਼ਲਾਈਨ ਪ੍ਹੜਾਈ ਸਕੂਲਾਂ ਵਿਚ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲਾਂ ਵਿਚ ਕਲਾਸਾਂ ਚਾਲੂ ਹੋਣ ਨਾਲ ਜਿੱਥੇ ਅਧਿਆਪਕ ਵਰਗ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। 

ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਟਾਂਡਾ 'ਚ ਭਿਆਨਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

ਕੋਰੋਨਾ ਦੇ ਚੱਲਦਿਆਂ ਮਾਰਚ ਵਿਚ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲ ਬੰਦ ਹੋਣ ਤੋਂ ਬਾਅਦ ਇਨ੍ਹਾਂ ਸਕੂਲਾਂ ਵਿਚ ਪ੍ਹੜਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਅੱਗੇ ਸਭ ਤੋਂ ਵੱਡੀ ਚੁਣੌਤੀ ਹਰ ਬੱਚੇ ਨੂੰ ਮੋਬਾਇਲ ਫੋਨ ਦੇਣ ਅਤੇ ਮੋਬਾਇਲ ਫੋਨ ਦੇ ਰਿਚਾਰਜ ਦੇ ਭਾਰੀ ਖ਼ਰਚਿਆਂ ਨੂੰ ਸਹਿਣ ਕਰਨ ਦੀ ਸੀ। ਕਈ ਪਰਿਵਾਰਾਂ ਵਿਚ ਸਿਰਫ਼ ਇਕ ਮੋਬਾਇਲ ਫੋਨ ਨਾ ਹੋਣ ਕਾਰਨ ਬੱਚਿਆਂ ਦੀ ਪ੍ਹੜਾਈ ਦਾ ਨੁਕਸਾਨ ਹੋ ਰਿਹਾ ਸੀ। ਸਰਕਾਰੀ ਸਮਾਰਟ ਸੀਨੀਅਰ ਸਕੈਂਡਰੀ ਸਕੂਲ ਭੋਗਪੁਰ ਦਾ ਜਦੋਂ 'ਜਗ ਬਾਣੀ' ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਸਕੂਲ ਪੁੱਜੇ ਵਿਦਿਅਹਾਰਥੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਸੀ। 

PunjabKesari

ਵਿਦਿਆਰਥੀਆਂ ਦਾ ਕਹਿਣਾ ਸੀ ਕਿ ਆਨਲਾਈਨ ਕਲਾਸਾਂ ਦੇ ਮੁਕਾਬਲੇ ਸਕੂਲਾਂ ਵਿਚ ਆਫ਼ਲਾਈਨ ਕਲਾਸਾਂ ਵਿਚ ਪ੍ਹੜਾਈ ਕਰਨੀ ਆਸਾਨ ਹੈ ਅਤੇ ਵਿਦਿਆਰਥੀਆਂ ਨੂੰ ਸਮਾਂਬੱਧ ਪ੍ਹੜਾਈ ਕਰਨੀ ਸੋਖੀ ਹੈ। ਸਕੂਲ ਦੀ ਪ੍ਰਿੰਸੀਪਲ ਮੁਨੀਲਾ ਅਰੋੜਾ ਨੇ ਦੱਸਿਆ ਹੈ ਕਿ ਅੱਜ ਸਕੂਲ ਵਿਚ ਦਸਵੀਂ, ਗਿਆਰਵੀਂ ਅਤੇ ਬਾਹਰਵੀਂ ਕਲਾਸਾਂ ਦੀ ਆਫ਼ਲਾਈਨ ਪ੍ਹੜਾਈ ਲਈ ਪਹਿਲੇ ਦਿਨ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਸਕੂਲ ਨੂੰ ਪੂਰੀ ਤਰ੍ਹਾਂ ਸੈਨੀਟਾਇਜ਼ ਕਰਵਾਇਆ ਗਿਆ ਹੈ। ਸਕੂਲ ਅੰਦਰ ਦਾਖ਼ਲ ਹੋਣ ਸਮੇਂ ਬੱਚਿਆਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਸਕੂਲ ਵਿਚ ਆਫ਼ਲਾਈਨ ਕਲਾਸਾਂ ਲਗਾਉਣ ਵਾਲੇ ਮਾਪਿਆਂ ਤੋਂ ਉਨ੍ਹਾਂ ਦੀ ਮਰਜ਼ੀ ਅਨੁਸਾਰ ਸਹਿਮਤੀ ਪੱਤਰ ਲੈਣ ਲਈ ਸਕੂਲਾਂ ਵਿਚ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅਧਿਆਪਕ ਮਾਪੇ ਮੀਟਿੰਗ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸਾਂ ਵਿਚ ਮੋਬਾਇਲ ਫੋਨ ਪ੍ਹੜਾਈ ਦਾ ਬਦਲ ਹੋ ਸਕਦਾ ਹੈ ਪਰ ਅਧਿਆਪਕ ਦਾ ਕੋਈ ਬਦਲ ਨਹੀਂ ਹੈ। ਸਕੂਲਾਂ ਵਿਚ ਕਲਾਸਾਂ ਲੱਗਣ ਨਾਲ ਬੱਚੇ ਤੇਜ਼ੀ ਨਾਲ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਅਧਿਆਪਕਾਂ ਨੂੰ ਵੀ ਸੰਟੁਸ਼ਟੀ ਮਿਲਦੀ ਹੈ।

ਇਹ ਵੀ ਪੜ੍ਹੋ: ਸਕੂਲਾਂ ’ਚ ਪਰਤੀ ਰੌਣਕ, ਪੰਜਾਬ ਭਰ ’ਚ ਖੁੱਲ੍ਹੇ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News