ਪੰਜਾਬ ਰੋਡਵੇਜ਼ ਦੇ ਕਾਮਿਆਂ ਨੇ ਪ੍ਰਦਰਸ਼ਨ ਕਰਕੇ ਕੱਢੀ ਸਰਕਾਰ ਖ਼ਿਲਾਫ਼ ਭੜਾਸ
Wednesday, Nov 04, 2020 - 04:29 PM (IST)

ਜਲੰਧਰ (ਸੋਨੂੰ) : ਜਲੰਧਰ ਦੇ ਬੱਸ ਅੱਡੇ 'ਤੇ ਅੱਜ ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਅਤੇ ਪੰਜਾਬ ਰੋਡਵੇਜ਼ ਬੱਸ ਕਾਨਟ੍ਰੈਕਟ ਵਰਕਰ ਯੂਨੀਅਨ ਪੰਜਾਬ ਰੋਡਵੇਜ ਕਰਮਚਾਰੀ ਦਲ ਵੱਲੋਂ ਰੋਸ ਮਾਰਚ ਕਰਕੇ ਗੇਟ ਰੈਲੀ ਕੱਢੀ ਗਈ ਹੈ। ਪੰਜਾਬ ਸਰਕਾਰ ਤੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਨਬੱਸ ਕਾਨਟ੍ਰੈਕਟ ਯੂਨੀਅਨ ਵਰਕਰ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕਰਕੇ ਇਹ ਗੇਟ ਰੈਲੀ ਕੱਢ ਰਹੇ ਹਨ। ਆਪਣੀਆਂ ਮੰੰਗਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਪੀ.ਆਰ.ਟੀ.ਸੀ. 'ਚ ਮਰਜ ਕਰ ਰਹੀ ਹੈ। ਉਸ ਦੇ ਖ਼ਿਲਾਫ਼ Àਨ੍ਹਾਂ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਰੱਦ ਕੀਤਾ ਜਾਵੇ। ਠੇਕੇ 'ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਰੋਡਵੇਜ਼ ਵਿਭਾਗ 'ਚ ਪੱਕਾ ਕੀਤਾ ਜਾਵੇ। ਜਿਨ੍ਹਾਂ ਬੱਸਾਂ ਦਾ ਕਰਜ਼ਾ ਉਤਰ ਗਿਆ ਹੋਵੇ ਉਸ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਮਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਰੋਡਵੇਜ਼ ਦੇ ਲਈ ਪੰਜਾਬ ਸਰਕਾਰ ਨੇ ਟਰਾਂਸਪੋਰਟ ਪਾਲਿਸੀ ਬਣਾਉਣ ਦੀ ਗੱਲ ਕਹੀ ਸੀ। ਉਹ ਪੂਰੀ ਕੀਤੀ ਜਾਵੇ ਅਤੇ ਬੱਸਾਂ ਦਾ ਟਾਈਮ ਟੇਬਲ ਵੀ ਸਹੀ ਢੰਗ ਨਾਲ ਬਣਾਇਆ ਜਾਵੇ।