ਔਰਤਾਂ ਦੀ ਸੁਰੱਖਿਆ ਲਈ ਜਲੰਧਰ ਦਿਹਾਤੀ ਪੁਲਸ ਵੀ ਹੋਈ ਐਕਟਿਵ

12/07/2019 1:56:47 PM

ਜਲੰਧਰ (ਸ਼ੋਰੀ)— ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਬੀਤੇ ਦਿਨ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਪੰਜਾਬ 'ਚ ਔਰਤਾਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਲਈ ਪੁਲਸ ਹਰ ਸੰਭਵ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਇਲਾਕਿਆਂ 'ਚ ਕਿਸੇ ਔਰਤ ਨੂੰ ਆਪਣੇ ਘਰ ਪੁੱਜਣ 'ਚ ਪ੍ਰੇਸ਼ਾਨੀ ਹੋਵੇ ਤਾਂ ਉਹ 181 ਅਤੇ 112 ਨੰਬਰ 'ਤੇ ਕਾਲ ਕਰਕੇ ਪੁਲਸ ਦੀ ਮਦਦ ਲੈ ਸਕਦੀ ਹੈ। ਦਿਹਾਤ ਇਲਾਕੇ 'ਚ ਪੈਂਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਅਤੇ ਚੌਕੀ ਇੰਚਾਰਜ ਰਾਤ 9 ਵਜੇ ਤੋਂ ਲੈ ਕੇ 6 ਵਜੇ ਤੱਕ 112 ਤੇ 181 ਨੰਬਰ 'ਤੇ ਆਉਣ ਵਾਲੇ ਫੋਨਜ਼ ਕਾਲਜ਼ ਨੂੰ ਸੀਰੀਅਸ ਲੈ ਕੇ ਤੁਰੰਤ ਮਹਿਲਾ ਪੁਲਸ ਕਰਮਚਾਰੀ ਨਾਲ ਲੈ ਕੇ ਇਸ ਤਰ੍ਹਾਂ ਦੀਆਂ ਔਰਤਾਂ ਦੀ ਮਦਦ ਕਰਨਗੇ ਅਤੇ ਉਸ ਨੂੰ ਘਰ ਤੱਕ ਛੱਡ ਕੇ ਆਉਣਗੇ। ਇਸ ਮਾਮਲੇ ਵਿਚ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਨੂੰ ਨੋਡਲ ਅਫਸਰ ਨੂੰ ਨਿਯੁਕਤ ਕੀਤਾ ਗਿਆ ਅਤੇ ਉਹ ਇਸ ਗੱਲ 'ਤੇ ਧਿਆਨ ਦੇਣਗੇ ਥਾਣਾ ਪੱਧਰ 'ਤੇ ਕੋਈ ਵੀ ਲਾਪ੍ਰਵਾਹੀ ਨਾ ਹੋਵੇ ਤੇ ਪੀੜਤ ਔਰਤਾਂ ਨੂੰ ਪੂਰਾ ਇਨਸਾਫ ਮਿਲੇ।


shivani attri

Content Editor

Related News