ਭਾਰਤ ’ਚ 50 ਫੀਸਦੀ ਤੋਂ ਵੱਧ ਗਰਭਵਤੀ ਔਰਤਾਂ ਖੂਨ ਦੀ ਕਮੀ ਤੋਂ ਪੀੜਤ

12/28/2023 10:52:24 AM

ਜਲੰਧਰ - ਭਾਰਤ ’ਚ 50 ਫੀਸਦੀ ਤੋਂ ਵੱਧ ਗਰਭਵਤੀ ਔਰਤਾਂ ਅਨੀਮੀਆ ਭਾਵ ਖੂਨ ਦੀ ਕਮੀ ਤੋਂ ਪੀੜਤ ਹਨ, ਜੋ ਨਾ ਸਿਰਫ ਮਾਂ ਸਗੋਂ ਵਿਕਸਿਤ ਹੋ ਰਹੇ ਭਰੂਣ ਦੋਵਾਂ ’ਤੇ ਮਾੜਾ ਅਸਰ ਪਾਉਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਅਨੀਮੀਆ ਇਕ ਅਜਿਹੀ ਸਥਿਤੀ ਹੈ, ਜਿਸ ਦੌਰਾਨ ਖੂਨ ’ਚ ਮੌਜੂਦ ਲਾਲ ਖੂਨ ਦੇ ਸੈੱਲ ਜਾਂ ਹੀਮੋਗਲੋਬਿਨ ਦੀ ਮਿਕਦਾਰ ਆਮ ਨਾਲੋਂ ਘੱਟ ਹੋ ਜਾਂਦੀ ਹੈ। ਦੱਸ ਦਈਏ ਕਿ ਮਾਣਕਾਂ ਦੇ ਆਧਾਰ ’ਤੇ ਜੇ ਗਰਭਵਤੀ ਔਰਤਾਂ ਦੇ ਖੂਨ ’ਚ ਹੀਮੋਗਲੋਬਿਨ ਦੀ ਮਿਕਦਾਰ 11 ਗ੍ਰਾਮ ਪ੍ਰਤੀ ਡੈਸੀਲਿਟਰ ਜਾਂ ਉਸ ਤੋਂ ਘੱਟ ਹੁੰਦੀ ਹੈ ਤਾਂ ਉਨ੍ਹਾਂ ਨੂੰ ਅਨੀਮੀਆ ਤੋਂ ਪੀੜਤ ਮੰਨਿਆ ਜਾਂਦਾ ਹੈ।
ਆਕਸੀਜਨ ਦੀ ਪ੍ਰਕਿਰਿਆ ’ਚ ਪੈਂਦੀ ਹੈ ਰੁਕਾਵਟ

ਸਰੀਰ ’ਚ ਆਕਸੀਜਨ ਦਾ ਪ੍ਰਵਾਹ ਬਣਿਆ ਰਹੇ, ਇਸ ਲਈ ਹੀਮੋਗਲੋਬਿਨ ਦੀ ਲੋੜ ਹੁੰਦੀ ਹੈ। ਅਜਿਹੇ ’ਚ ਜੇ ਸਰੀਰ ’ਚ ਲੋੜੀਂਦੇ ਲਾਲ ਖੂਨ ਦੇ ਸੈੱਲ ਅਤੇ ਹੀਮੋਗਲੋਬਿਨ ਨਹੀਂ ਹੈ ਤਾਂ ਇਸ ਕਾਰਨ ਖੂਨ, ਸਰੀਰ ਦੇ ਸੈੱਲਾਂ ਤੱਕ ਲੋੜੀਂਦੀ ਮਾਤਰਾ ’ਚ ਆਕਸੀਜਨ ਨਹੀਂ ਪਹੁੰਚਾ ਪਾਉਂਦਾ ਹੈ। ਇਸ ਕਾਰਨ ਥਕਾਵਟ, ਕਮਜ਼ੋਰੀ, ਚੱਕਰ ਆਉਣਾ ਅਤੇ ਸਾਹ ਲੈਣ ’ਚ ਤਕਲੀਫ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਕਈ ਮਾਮਲਿਆਂ ’ਚ ਤਾਂ ਇਹ ਕਮੀ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਕੀ ਕਹਿੰਦੇ ਹਨ ਅੰਕੜੇ
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.)-5 ਦੇ ਅੰਕੜਿਆਂ ਅਨੁਸਾਰ ਦੇਸ਼ ’ਚ 5.2 ਫੀਸਦੀ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਹਾਲਾਂਕਿ ਐੱਨ. ਐੱਫ. ਐੱਚ. ਐੱਸ.-4 ਨੂੰ ਦੇਖੀਏ ਤਾਂ ਇਹ ਅੰਕੜਾ 50.4 ਫੀਸਦੀ ਸੀ। ਅੰਕੜਿਆਂ ਅਨੁਸਾਰ ਜਿਥੇ 2019-21 ਦੇ ਵਿਚਾਲੇ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੀ 45.7 ਫੀਸਦੀ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਸਨ, ਉਥੇ ਦਿਹਾਤੀ ਖੇਤਰਾਂ ’ਚ ਇਹ ਅੰਕੜਾ 54.3 ਫੀਸਦੀ ਰਿਕਾਰਡ ਕੀਤਾ ਗਿਆ ਸੀ। ਉੱਧਰ ਜੇ 15 ਤੋਂ 49 ਸਾਲਾਂ ਦੀ ਉਮਰ ਦੇ ਵਿਚਾਲੇ ਦੀਆਂ ਸਾਰੀਆਂ ਔਰਤਾਂ ਨੂੰ ਦੇਖੀਏ ਤਾਂ ਜਿਥੇ 2015-16 ’ਚ ਕੀਤੇ ਗਏ ਸਰਵੇਖਣ ’ਚ ਇਸ ਉਮਰ ਗਰੁੱਪ ਦੀਆਂ 53.1 ਫੀਸਦੀ ਔਰਤਾਂ ਅਨੀਮੀਆ ਦੀਆਂ ਸ਼ਿਕਾਰ ਸਨ, ਉੱਥੇ 2019-21 ਦੇ ਸਰਵੇਖਣ ’ਚ ਇਹ ਅੰਕੜਾ 4 ਫੀਸਦੀ ਦੇ ਵਾਧੇ ਦੇ ਨਾਲ ਵਧ ਕੇ 57 ਫੀਸਦੀ ’ਤੇ ਪਹੁੰਚ ਗਿਆ ਸੀ।

ਉੱਚ ਬਾਲ ਮੌਤ ਦਰ ਲਈ ਵੀ ਜ਼ਿੰਮੇਵਾਰ
ਮੀਡੀਆ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਜਸਥਾਨ ਦੇ ਝਾਲਾਵਾੜ ’ਚ ਗਰਭਵਤੀ ਔਰਤਾਂ ’ਤੇ ਕੀਤੇ ਅਜਿਹੇ ਹੀ ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਥੇ ਦਿਹਾਤੀ ਖੇਤਰਾਂ ’ਚ ਰਹਿਣ ਵਾਲੀਆਂ 81.1 ਫੀਸਦੀ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਇਸ ਅਧਿਐਨ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਦੌਰਾਨ ਅਨੀਮੀਆ ਸਮੇਂ ਤੋਂ ਪਹਿਲਾਂ ਜਨਮ, ਭਰੂਣ ਦੇ ਵਿਕਾਸ ਦੇ ਨਾਲ-ਨਾਲ ਗਰਭਪਾਤ ਅਤੇ ਉੱਚ ਬਾਲ ਮੌਤ ਦਰ ਤੋਂ ਲੈ ਕੇ ਮਾਤ੍ਰ ਮੌਤ ਦਰ ਦੇ 20 ਤੋਂ 40 ਫੀਸਦੀ ਮਾਮਲਿਆਂ ਲਈ ਵੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਕਿਵੇਂ ਕੀਤਾ ਜਾ ਸਕਦਾ ਹੈ ਸਥਿਤੀ ’ਚ ਸੁਧਾਰ
ਇਸ ਅਧਿਐਨ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਭਾਰਤ ’ਚ 50 ਫੀਸਦੀ ਤੋਂ ਵੱਧ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹਨ, ਜਿਸ ਦਾ ਮਹੱਤਵਪੂਰਨ ਸਬੰਧ ਉਨ੍ਹਾਂ ਦੀ ਭੂਗੋਲਿਕ ਸਥਿਤੀ, ਸਿੱਖਿਆ ਦੇ ਪੱਧਰ ਅਤੇ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੈ। ਰਿਸਰਚ ਅਨੁਸਾਰ ਗਰਭ ਅਵਸਥਾ ਨਾਲ ਸਬੰਧਤ ਅਨੀਮੀਆ ਪੂਰਾ ਪੋਸ਼ਕ ਭੋਜਨ ਅਤੇ ਆਇਰਨ ਦੀ ਲੋੜੀਂਦੀ ਮਾਤਰਾ ਨਾ ਮਿਲ ਸਕਣ ਜਾਂ ਪਹਿਲਾਂ ਤੋਂ ਮੌਜੂਦ ਹਾਲਾਤਾਂ ਦੇ ਕਾਰਨ ਹੋ ਸਕਦਾ ਹੈ। ਅਧਿਐਨ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗਰਭਵਤੀ ਭਾਰਤੀ ਔਰਤਾਂ ’ਚ ਅਨੀਮੀਆ ਦੇ ਪ੍ਰਸਾਰ ਨੂੰ ਘੱਟ ਕਰਨ ’ਚ ਸਿੱਖਿਆ ਅਤੇ ਸਮਾਜਿਕ-ਆਰਥਿਕ ਸਥਿਤੀ ’ਚ ਸੁਧਾਰ ਅਸਰਦਾਰ ਢੰਗ ਨਾਲ ਮਦਦਗਾਰ ਹੋ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News