ਐੱਨ. ਆਈ. ਟੀ. ਜਲੰਧਰ ''ਚ “ਸ਼ਿਕਸ਼ਾ ਮਹਾਕੁੰਭ 2025” ਸੰਬੰਧੀ ਕੀਤੀ ਗਈ ਪ੍ਰੈੱਸ ਕਾਨਫ਼ਰੰਸ
Monday, Oct 13, 2025 - 03:31 PM (IST)

ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ) ਜਲੰਧਰ ਵਿੱਚ ਸ਼ਿਕਸ਼ਾ ਮਹਾਕੁੰਭ 2025 ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਆਯੋਜਿਤ ਕੀਤੀ ਗਈ। ਇਹ ਪ੍ਰੋਗਰਾਮ ਡਿਪਾਰਟਮੈਂਟ ਆਫ ਹੋਲਿਸਟਿਕ ਐਜੂਕੇਸ਼ਨ (ਡੀ.ਐੱਚ. ਈ) ਅਤੇ ਨਾਈ ਪਰ ਮੋਹਾਲੀ ਦੀ ਸਾਂਝੀ ਪਹਿਲ ਹੈ। ਮੁੱਖ ਸਮਾਗਮ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਨਾਈਪਰ ਮੋਹਾਲੀ ਵਿੱਚ “ਕਲਾਸਰੂਮ ਤੋਂ ਸਮਾਜ ਤੱਕ–ਸਿੱਖਿਆ ਰਾਹੀਂ ਇਕ ਤੰਦਰੁਸਤ ਦੁਨੀਆ ਦੀ ਨਿਰਮਾਣ” ਵਿਸ਼ੇ ’ਤੇ ਹੋ ਰਿਹਾ ਹੈ।
ਇਹ ਪ੍ਰੈੱਸ ਕਾਨਫ਼ਰੰਸ ਪ੍ਰੋ. (ਡਾ.) ਠਾਕੁਰ ਸੁਦੇਸ਼ ਰੰਜਨ, ਸੀਨੀਅਰ ਸਾਇੰਟਿਸਟ (ਇਸਰੋ) ਤੇ ਡਾਇਰੈਕਟਰ, ਡਿਪਾਰਟਮੈਂਟ ਆਫ ਹੋਲਿਸਟਿਕ ਐਜੂਕੇਸ਼ਨ, ਸ਼੍ਰੀ ਵਿਜੈ ਠਾਕੁਰ, ਪ੍ਰਾਂਤ ਕੋਸ਼ਾਧਕਸ਼, ਵਿਦਿਆ ਭਾਰਤੀ ਪੰਜਾਬ ਅਤੇ ਪ੍ਰੋ. ਅਜੈਬੰਸਲ, ਰਜਿਸਟਰਾਰ, ਐੱਨ. ਆਈ. ਟੀ. ਜਲੰਧਰ ਦੀ ਮੌਜੂਦਗੀ ਵਿੱਚ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਡਾ. ਠਾਕੁਰ ਸੁਦੇਸ਼ ਰੰਜਨ ਨੇ ਦੱਸਿਆ ਕਿ ਸ਼ਿਕਸ਼ਾ ਮਹਾਕੁੰਭ ਦੀ ਸ਼ੁਰੂਆਤ ਐੱਨ. ਆਈ. ਟੀ. ਜਲੰਧਰ ਤੋਂ ਹੋਈ ਸੀ ਅਤੇ ਅੱਜ ਇਹ ਦੇਸ਼-ਪੱਧਰ ’ਤੇ ਸਿੱਖਿਆ ਸੁਧਾਰ ਦਾ ਵੱਡਾ ਅਭਿਆਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਭਾਰਤ ਨੂੰ ਦੋਬਾਰਾ “ਵਿਸ਼ਵਗੁਰੂ” ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ, ਜਿੱਥੇ ਸਿੱਖਿਆ ਸਿਰਫ਼ ਗਿਆਨ ਨਹੀਂ ਸਗੋਂ ਸਮਾਜ ਨਿਰਮਾਣ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਆਯੋਜਨ ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਗੁਣਵੱਤਾ, ਨਵੀਨਤਾ ਅਤੇ ਸਹਿਯੋਗ ’ਤੇ ਕੇਂਦ੍ਰਿਤ ਹੋਵੇਗਾ।
ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ! ਪਿਓ ਨੇ ਚਾਕੂ ਮਾਰ-ਮਾਰ ਵਿੰਨ੍ਹ ਦਿੱਤਾ ਪੁੱਤ
ਇਸ ਵਿੱਚ ਕਈ ਸੈਸ਼ਨ, ਖੋਜ ਪ੍ਰਸਤੁਤੀਆਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸਾਂਝੇ ਪ੍ਰੋਗਰਾਮ ਹੋਣਗੇ। ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰੋ. ਅਜੈ ਬੰਸਲ ਨੇ ਕਿਹਾ ਕਿ ਸ਼ਿਕਸ਼ਾ ਮਹਾਕੁੰਭ ਹੁਣ ਇਕ ਅਜਿਹਾ ਮੰਚ ਬਣ ਗਿਆ ਹੈ, ਜਿੱਥੇ ਅਧਿਆਪਕ, ਵਿਦਿਆਰਥੀ, ਪ੍ਰਸ਼ਾਸਕ ਅਤੇ ਉਦਯੋਗ ਜਗਤ ਦੇ ਲੋਕ ਇਕੱਠੇ ਹੋ ਕੇ ਸਿੱਖਿਆ ਦੇ ਵਿਕਾਸ ’ਤੇ ਵਿਚਾਰ-ਵਟਾਂਦਰਾ ਕਰਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ
ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਨੂੰ ਭਾਰਤੀ ਪਰੰਪਰਾਵਾਂ, ਮੁੱਲਾਂ ਅਤੇ ਗਿਆਨ ਪ੍ਰਣਾਲੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਾਂਗੀਣ ਵਿਕਾਸ ਹੋ ਸਕੇ। ਵਿਦਿਆ ਭਾਰਤੀ ਦੀ ਓਰੋਂਬੋਲ ਦੇ ਹੋਏ ਵਿਜੈ ਠਾਕੁਰ ਨੇ ਕਿਹਾ ਕਿ ਸੰਸਥਾ ਹਮੇਸ਼ਾ ਮੁੱਲਾਂ ’ਤੇ ਆਧਾਰਿਤ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਸ਼ਿਕਸ਼ਾ ਮਹਾਕੁੰਭ ਭਾਰਤ ਦੀ ਪੁਰਾਤਨ ਸਿੱਖਣ ਅਤੇ ਸੰਵਾਦ ਦੀ ਪਰੰਪਰਾ ਨੂੰ ਅੱਗੇ ਵਧਾਉਂਦਾ ਹੈ ਅਤੇ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸੱਭਿਆਚਾਰਕ, ਨੈਤਿਕ ਅਤੇ ਗਿਆਨਕ ਮੁੱਲਾਂ ਨਾਲ ਜੋੜਦੇ ਹੋਏ ਆਧੁਨਿਕ ਸਿੱਖਿਆ ਨਾਲ ਅੱਗੇ ਲੈ ਕੇ ਜਾਣਾ ਹੈ। ਪ੍ਰੋ. ਵਿਨੋਦ ਕੁਮਾਰ ਕਨੌਜੀਆ, ਡਾਇਰੈਕਟਰ, ਐੱਨ. ਆਈ. ਟੀ. ਜਲੰਧਰ ਨੇ ਸ਼ਿਕਸ਼ਾ ਮਹਾਕੁੰਭ 2025 ਵਰਗੀਆਂ ਪਹਿਲਾਂ ਰਾਹੀਂ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਨਾਲ ਸਾਰੇ ਵਕਤਾਵਾਂ ਨੇ ਵਿਸ਼ਵਾਸ ਜਤਾਇਆ ਕਿ ਸ਼ਿਕਸ਼ਾ ਮਹਾਕੁੰਭ 2025 ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ ਅਤੇ ਕਲਾਸਰੂਮ ਤੋਂ ਸਮਾਜ ਤੱਕ ਸਿੱਖਿਆ ਰਾਹੀਂ ਇਕ ਤੰਦਰੁਸਤ ਦੁਨੀਆ ਦੀ ਨਿਰਮਾਣ ” ਵਿਸ਼ੇ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਏਗਾ।
ਇਹ ਵੀ ਪੜ੍ਹੋ: Punjab: ਘਰੋਂ ਜੂਸ ਲੈਣ ਲਈ ਗਿਆ ਸੀ ਮਾਪਿਆਂ ਦਾ ਲਾਡਲਾ ਪੁੱਤ, ਖੇਤਾਂ 'ਚ ਮਿਲੀ ਲਾਸ਼ ਨੂੰ ਵੇਖ ਉੱਡੇ ਮਾਪਿਆਂ ਦੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8