69ਵੀਆਂ ਸਕੂਲ ਸਟੇਟ ਖੇਡਾਂ ਮੁੱਕੇਬਾਜ਼ੀ ਪਟਿਆਲਾ ''ਚ ਹੋਈਆਂ ਸੰਪੰਨ, ਜਲੰਧਰ ਦੀ ਝੋਲੀ ਪਏ 10 ਮੈਡਲ
Wednesday, Oct 08, 2025 - 06:51 PM (IST)

ਜਲੰਧਰ- 69ਵੀਆਂ ਸਕੂਲ ਸਟੇਟ ਖੇਡਾਂ 2025-2026 (ਮੁੱਕੇਬਾਜ਼ੀ) ਬੀਤੇ ਦਿਨ ਪਟਿਆਲਾ ਦੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਵਿਚ ਅੰਡਰ-17 ਮੁੰਡੇ ਅਤੇ ਕੁੜੀਆਂ ਮਿਤੀ 3 ਅਕਤੂਬਰ ਤੋਂ ਲੈ ਕੇ 6 ਅਕਤੂਬਰ ਤੱਕ ਸਥਾਨ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪੰਜਾਬ ਭਰ ਤੋਂ ਆਏ ਮੁੱਕੇਬਾਜ਼ਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਟੇਟ ਸਪੋਰਟਸ ਸਕੂਲ ਜਲੰਧਰ ਵਿੰਗ ਨੇ 3 ਸੋਨ ਤਗਮੇ, 2 ਚਾਂਦੀ ਦੇ ਤਗਮੇ ਅਤੇ 2 ਕਾਂਸੀ ਦੇ ਤਗਮੇ ਜਿੱਤੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਕਰੇਗੀ 2500 ਬਿਜਲੀ ਕਾਮਿਆਂ ਦੀ ਭਰਤੀ, CM ਮਾਨ ਨੇ ਕੀਤਾ ਵੱਡਾ ਐਲਾਨ
ਜੇਤੂਆਂ ਵਿਚ ਹਾਰਦਿਕ 66 ਕਿਲੋਗ੍ਰਾਮ [ਸੋਨਾ ਤਗਮਾ], ਗੋਬਿੰਦ ਭਾਟੀਆ 70 ਕਿਲੋਗ੍ਰਾਮ [ਸੋਨਾ ਤਗਮਾ], ਜਸਨੂਰ ਸਿੰਘ ਥਿੰਦ 80+ ਕਿਲੋਗ੍ਰਾਮ [ਸੋਨਾ ਤਗਮਾ], ਹਰਮਨਪ੍ਰੀਤ ਸਿੰਘ 57 ਕਿਲੋਗ੍ਰਾਮ [ਚਾਂਦੀ ਤਗਮਾ], ਗੁਰਸ਼ਬਦ ਸਿੰਘ 75 ਕਿਲੋਗ੍ਰਾਮ [ਚਾਂਦੀ ਤਗਮਾ], ਨੀਰਜ ਖੋਸਲਾ 50 ਕਿਲੋਗ੍ਰਾਮ [ਕਾਂਸੀ ਤਗਮਾ], ਜਸ਼ਨਪ੍ਰੀਤ ਸਿੰਘ 52 ਕਿਲੋਗ੍ਰਾਮ [ਕਾਂਸੀ ਤਗਮਾ] ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਸਬੰਧੀ ਪੜ੍ਹੋ ਵੱਡੀ ਅਪਡੇਟ! ਹੁਣ ਠੰਡ ਵਿਖਾਏਗੀ ਆਪਣਾ ਜ਼ੋਰ, ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਦੇ ਨਾਲ ਹੀ ਸਪੋਰਟਸ ਸਕੂਲ ਬਾਕਸਿੰਗ ਸੈਂਟਰ ਦੀ ਕੁੜੀ ਅਕਸ਼ਰਾ ਭਾਰਦਵਾਜ ਨੇ 80 ਕਿਲੋਗ੍ਰਾਮ ਵਿੱਚ [ਸੋਨਾ ਤਗਮਾ] ਜਿੱਤਿਆ ਅਤੇ ਮੁੰਡਿਆਂ ਨੇ ਰਿਸ਼ਿਤ ਭਗਤ ਨੇ 54 ਕਿਲੋਗ੍ਰਾਮ ਵਿੱਚ [ਚਾਂਦੀ ਤਗਮਾ] ਅਤੇ ਸਕਸ਼ਮ ਟੰਡਨ ਨੇ 80 ਕਿਲੋਗ੍ਰਾਮ ਵਿੱਚ [ਚਾਂਦੀ ਤਗਮਾ] ਜਿੱਤਿਆ। ਜ਼ਿਕਰਯੋਗ ਹੈ ਕਿ ਸਕੂਲ ਸਟੇਟ ਖੇਡਾਂ ਵਿਚ ਸੋਨ ਤਗਮਾ ਜੇਤੂ ਵਿਦਿਆਰਥੀ ਅਰੁਣਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਸਕੂਲ ਰਾਸ਼ਟਰੀ ਖੇਡਾਂ ਲਈ ਚੁਣੇ ਗਏ ਹਨ। ਇਹ ਰਾਸ਼ਟਰੀ ਖੇਡਾਂ ਮਿਤੀ 29 ਅਕਤੂਬਰ ਤੋਂ ਲੈ ਕੇ 3 ਨਵੰਬਰ ਤਕ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ, ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਪਰਤੇ ਨੌਜਵਾਨ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8