ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਵੀਆਂ ਸੜਕਾਂ ਬਣਾਉਣ ਦੀ ਤਿਆਰੀ, 28 ਕਰੋੜ ਦੇ ਖੁੱਲ੍ਹ ਚੁੱਕੇ ਨੇ ਟੈਂਡਰ
Saturday, Jun 03, 2023 - 05:35 PM (IST)
ਜਲੰਧਰ (ਖੁਰਾਣਾ)–ਨਿਗਮ ਚੋਣਾਂ ਵਿਚ ਅਜੇ 2-3 ਮਹੀਨਿਆਂ ਦਾ ਸਮਾਂ ਪਿਆ ਹੈ ਅਤੇ ਇਸ ਦੌਰਾਨ ਜਲੰਧਰ ਨਿਗਮ ਨੇ ਸ਼ਹਿਰ ਵਿਚ ਨਵੀਆਂ ਸੜਕਾਂ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਦੀ ਪ੍ਰਕਿਰਿਆ ਦੌਰਾਨ 28 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਰੁਕ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਕੰਮ ਜਲਦ ਸ਼ੁਰੂ ਹੋਣ ਦੀ ਆਸ ਹੈ। ਪਤਾ ਲੱਗਾ ਹੈ ਕਿ ਨਵੇਂ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਨੇ ਵੀ ਨਿਗਮ ਅਧਿਕਾਰੀਆਂ ਤੋਂ ਵਿਕਾਸ ਕਾਰਜਾਂ ਦੀ ਸੂਚੀ ਤਲਬ ਕਰ ਕੇ ਸੜਕਾਂ ਦਾ ਨਿਰਮਾਣ ਕੰਮ ਜਲਦ ਪੂਰਾ ਕਰਵਾਉਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ਦੀਆਂ ਵਧੇਰੇ ਸੜਕਾਂ ਟੁੱਟੀਆਂ ਹੋਈਆਂ ਹਨ, ਜਿਨ੍ਹਾਂ ’ਤੇ ਨਿਗਮ ਅਧਿਕਾਰੀ ਪੈਚਵਰਕ ਤਕ ਨਹੀਂ ਕਰਵਾ ਰਹੇ। ਨਿਗਮ ਕਮਿਸ਼ਨਰ ਨੇ ਸਖ਼ਤ ਨਿਰਦੇਸ਼ ਦਿੱਤੇ ਹੋਏ ਹਨ ਕਿ ਜੇਕਰ ਕਿਸੇ ਠੀਕ-ਠਾਕ ਹਾਲਤ ਵਾਲੀ ਸੜਕ ਨੂੰ ਤੋੜਿਆ ਗਿਆ ਅਤੇ ਉਥੇ ਨਵੀਂ ਸੜਕ ਬਣਾਈ ਗਈ ਤਾਂ ਸਬੰਧਤ ਨਿਗਮ ਅਧਿਕਾਰੀਆਂ ’ਤੇ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ : ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆਇਆ
ਫੀਲਡ ਵਿਚ ਨਿਕਲੇ ਜ਼ੋਨਲ ਕਮਿਸ਼ਨਰ, ਕੰਮਾਂ ਦੀ ਕੀਤੀ ਜਾਂਚ
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਨਿਗਮ ਵਿਚ ਜ਼ੋਨਲ ਸਿਸਟਮ ਲਾਗੂ ਕਰ ਕੇ ਦੋਵਾਂ ਜੁਆਇੰਟ ਕਮਿਸ਼ਨਰਾਂ, ਐਡੀਸ਼ਨਲ ਕਮਿਸ਼ਨਰ ਅਤੇ ਅਸਿਸਟੈਂਟ ਕਮਿਸ਼ਨਰ ਦੀ ਡਿਊਟੀ ਜ਼ੋਨ ਦਫਤਰਾਂ ਵਿਚ ਲਾ ਦਿੱਤੀ ਹੈ, ਜਿਸ ਦੇ ਪਹਿਲੇ ਦਿਨ ਅੱਜ ਚਾਰੋਂ ਅਧਿਕਾਰੀ ਆਪਣੇ-ਆਪਣੇ ਜ਼ੋਨ ਨਾਲ ਸਬੰਧਤ ਫੀਲਡ ਵਿਚ ਰਹੇ। ਮੈਡਮ ਗੁਰਵਿੰਦਰ ਕੌਰ ਰੰਧਾਵਾ ਨੇ ਜਿਥੇ ਉੱਤਰੀ ਹਲਕੇ ਦੇ ਸੋਢਲ ਇਲਾਕੇ ਵਿਚ ਸਫਾਈ ਵਿਵਸਥਾ ਨੂੰ ਚੈੱਕ ਕੀਤਾ, ਉਥੇ ਹੀ ਉਨ੍ਹਾਂ ‘ਆਪਣਾ ਸ਼ਹਿਰ ਆਪਣਾ ਮਾਣ’ ਮੁਹਿੰਮ ਵਿਚ ਵੀ ਹਿੱਸਾ ਲਿਆ। ਇਸੇ ਤਰ੍ਹਾਂ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਵੀ ਬਬਰੀਕ ਚੌਕ ਜ਼ੋਨ ਆਫਿਸ ਵਿਚ ਬੈਠ ਕੇ ਨਾ ਸਿਰਫ਼ ਕੰਮ ਨਿਪਟਾਇਆ, ਸਗੋਂ ਫੀਲਡ ਵਿਚ ਜਾ ਕੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਵੀ ਵੇਖਿਆ।
ਇਹ ਵੀ ਪੜ੍ਹੋ : ਰਾਹਤ : ਜੀ. ਐੱਸ. ਟੀ. ਰਿਟਰਨ ਸਕਰੂਟਨੀ ਨੂੰ ਲੈ ਕੇ ਸੀ. ਬੀ. ਆਈ. ਸੀ. ਦੇ ਨਵੇਂ ਨਿਰਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani