ਪੂਰੀ ਬਿਜਲੀ ਸਪਲਾਈ ਨਾ ਮਿਲਣ ''ਤੇ ਕਿਸਾਨਾਂ ਨੇ ਕੀਤਾ ਬਿਜਲੀ ਘਰ ਟਾਂਡਾ ਦਾ ਘਿਰਾਓ

06/25/2021 12:56:38 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਝੋਨੇ ਦੀ ਫਸਲ ਲਈ ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਤੋਂ ਦੁਖੀ ਇਲਾਕੇ ਦੇ ਕਿਸਾਨਾਂ ਨੇ ਅਜੇ ਸਵੇਰੇ ਬਿਜਲੀ ਘਰ ਟਾਂਡਾ ਆ ਘੇਰਾਓ ਕਰਦੇ ਹੋਏ ਬਿਜਲੀ ਮਹਿਕਮੇ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗੁਵਾਈ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਏ ਕਿਸਾਨਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਸੁਖਮੀਤ ਸਿੰਘ ਡਿਪਟੀ ਕਤਲ ਦੇ ਮਾਮਲੇ 'ਚ ਕਪੂਰਥਲਾ ਜੇਲ੍ਹ ਦਾ ਕੁਨੈਕਸ਼ਨ ਆਇਆ ਸਾਹਮਣੇ

ਇਸ ਮੌਕੇ ਕਿਸਾਨ ਆਗੂਆਂ ਰਸੂਲਪੁਰ, ਅਮਰਜੀਤ ਸਿੰਘ ਰੜਾ, ਪ੍ਰਿਥਪਾਲ ਸਿੰਘ ਗੁਰਾਇਆ, ਜਰਨੈਲ ਸਿੰਘ ਕੁਰਾਲਾ ਨੇ ਕਿਸਾਨਾਂ ਦੇ ਟਿਊਬਵੈਲਾਂ ਲਈ ਲਈ ਮਿਲ ਰਹੀ ਘਟੀਆ ਬਿਜਲੀ ਸਪਲਾਈ ਪ੍ਰਤੀ ਰੋਸ ਜਤਾਉਂਦੇ ਹੋਏ ਆਖਿਆ ਸਰਕਾਰ ਨੇ ਆਪਣੇ ਹੋਰਨਾਂ ਜੁਮਲਿਆਂ ਦੀ ਤਰ੍ਹਾਂ ਟਿਊਬਵੈੱਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਇਆ ਦੇਣ ਦਾ ਐਲਾਨ ਕੀਤਾ ਸੀ ਪਰ ਇਸ ਦੇ ਉਲਟ ਇਲਾਕੇ ਦੇ ਸਾਰੇ ਫ਼ੀਡਰਾਂ ਰਾਹੀਂ ਕਿਸਾਨਾਂ ਨੂੰ ਮਹਿਜ 2 ਜਾ ਕਦੀ 3 ਘੰਟੇ ਹੀ ਬਿਜਲੀ ਸਪਲਾਈ ਮਿਲਦੀ ਹੈ ਅਤੇ ਕਦੀ ਤਕਨੀਕੀ ਨੁਕਸ ਅਤੇ ਕਦੇ ਪਿੱਛੋਂ ਕੱਟ ਦਾ ਹਵਾਲਾ ਦੇਕੇ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਫਸਲ ਖ਼ਰਾਬ ਹੋ ਰਹੀ ਹੈ। 

ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ

ਇਸ ਦੌਰਾਨ ਕਿਸਾਨਾਂ ਨੇ ਮੌਕੇ 'ਤੇ ਪਹੁੰਚੇ ਐਕਸੀਅਨ ਅਮਰੀਕ ਕੁਮਾਰ ਕੈਲੇ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨਾਂ ਨੂੰ ਐਲਾਨ ਮੁਤਾਬਕ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕਰਦੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਪ੍ਰਤੀ ਸੰਜੀਦਗੀ ਨਾ ਵਿਖਾਈ ਗਈ ਤਾਂ ਉਹ ਹਾਈਵੇ ਜਾਮ ਕਰਕੇ ਬਿਜਲੀ ਮਹਿਕਮੇ ਅਤੇ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦੇਣਗੇ। ਇਸ ਦੌਰਾਨ ਐਕਸੀਅਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤਲਵੰਡੀ ਸਾਬੋ ਦਾ ਥਰਮਲ ਪਲਾਟ ਚੱਲ ਗਿਆ ਹੈ ਅਤੇ ਹੁਣ ਕਿਸਾਨਾਂ ਨੂੰ ਲਗਤਾਰ ਸੁਚਾਰੂ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਮੌਕੇ ਗੁਰਮਿੰਦਰ ਸਿੰਘ, ਮੋਦੀ ਕੁਰਾਲਾ, ਕਰਮਜੀਤ ਜਾਜਾ, ਰਜਿੰਦਰ ਸਿੰਘ ਵਡੈਚ, ਦਲੇਰ ਸਿੰਘ, ਬਿੰਦਰਜੀਤ, ਨਵਦੀਪ ਸਿੰਘ, ਬਲਬੀਰ ਸਿੰਘ ਸੋਹੀਆਂ, ਸੈਂਡੀ ਮਾਡਲ ਟਾਊਨ, ਹਰਵਿੰਦਰ ਸਿੰਘ, ਹੈਪੀ ਜਾਜਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ:  ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News