ਛੁੱਟੀ ਵਾਲੇ ਦਿਨ ਪਾਵਰ ਨਿਗਮ ਨੇ 49 ਕੁਨੈਕਸ਼ਨ ਕੱਟ ਕੇ ਵਸੂਲੇ 38.45 ਲੱਖ

10/17/2020 2:22:29 PM

ਜਲੰਧਰ (ਪੁਨੀਤ)— ਪਾਵਰ ਨਿਗਮ ਦੀਆਂ ਰਿਕਵਰੀ ਟੀਮਾਂ ਵੱਲੋਂ ਬੀਤੇ ਦਿਨ ਸਰਕਾਰੀ ਛੁੱਟੀ ਦੇ ਬਾਵਜੂਦ ਡਿਫਾਲਟਰਾਂ ਤੋਂ ਵਸੂਲੀ ਲਈ ਚਲਾਈ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਸਵੇਰ ਤੋਂ ਵੱਖ-ਵੱਖ ਡਿਵੀਜ਼ਨਾਂ 'ਚ ਭੇਜੀਆਂ ਟੀਮਾਂ ਵੱਲੋਂ 49 ਦੇ ਕਰੀਬ ਬਿਜਲੀ ਕੁਨੈਕਸ਼ਨ ਕੱਟੇ ਗਏ।

ਇਸ ਸਬੰਧੀ ਕੈਂਟ ਡਿਵੀਜ਼ਨ ਵੱਲੋਂ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਡਿਫਾਲਟਰ ਖ਼ਪਤਕਾਰਾਂ ਦੇ ਘਰਾਂ 'ਚ ਦਸਤਕ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਹਰੇਕ ਡਿਵੀਜ਼ਨ ਵੱਲੋਂ ਡਿਫਾਲਟਰਾਂ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਰੋਜ਼ਾਨਾ ਵੱਡੇ ਪੱਧਰ 'ਤੇ ਰਿਕਵਰੀ ਹੋ ਰਹੀ ਹੈ। ਇਸ ਲੜੀ 'ਚ ਬੀਤੇ ਦਿਨ ਰਿਕਵਰੀ ਦੀ ਰਾਸ਼ੀ 38.45 ਲੱਖ ਰਹੀ। ਆਉਣ ਵਾਲੇ ਦਿਨਾਂ 'ਚ ਵੀ ਇਹ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ: ਨਵਰਾਤਰੇ ਮੌਕੇ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਲੱਗੀਆਂ ਰੌਣਕਾਂ, ਭਗਤਾਂ 'ਚ ਦਿੱਸਿਆ ਭਾਰੀ ਉਤਸ਼ਾਹ

ਅਧਿਕਾਰੀਆਂ ਨੇ ਕਿਹਾ ਕਿ ਕੈਸ਼ ਕਾਊਂਟਰ ਹੁਣ ਸੋਮਵਾਰ ਖੁੱਲ੍ਹਣਗੇ ਅਤੇ ਇਨ੍ਹਾਂ 2 ਦਿਨਾਂ 'ਚ ਜਿਸ ਖ਼ਪਤਕਾਰ ਨੇ ਭੁਗਤਾਨ ਕਰਨਾ ਹੋਵੇ, ਉਹ ਪਾਵਰ ਨਿਗਮ ਨਾਲ ਸਬੰਧਤ ਕਰਮਚਾਰੀ ਨੂੰ ਚੈੱਕ ਦੇ ਕੇ ਆਪਣਾ ਨਾਂ ਡਿਫਾਲਟਰਾਂ ਦੀ ਲਿਸਟ 'ਚੋਂ ਕਟਵਾ ਸਕਦਾ ਹੈ। ਕਾਰਵਾਈ ਤੋਂ ਬਚਣ ਲਈ ਖ਼ਪਤਕਾਰ ਚੈੱਕ ਦੇਣ ਦੇ ਨਾਲ-ਨਾਲ ਆਨਲਾਈਨ ਵੀ ਭੁਗਤਾਨ ਕਰ ਸਕਦੇ ਹਨ। ਸ਼ਨੀਵਾਰ ਨੂੰ ਛੁੱਟੀ ਕਾਰਨ ਦਫ਼ਤਰ ਬੰਦ ਰਹਿਣਗੇ ਅਤੇ ਲਿਸਟਾਂ ਅਪਡੇਟ ਨਹੀਂ ਹੋ ਸਕਣਗੀਆਂ, ਇਸ ਲਈ ਜਿਨ੍ਹਾਂ ਖਪਤਕਾਰਾਂ ਨੇ ਭੁਗਤਾਨ ਕਰ ਦਿੱਤਾ ਹੈ, ਉਹ ਵੀ ਸਬੰਧਤ ਕਰਮਚਾਰੀ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ

ਸਿਰਫ 584 ਸ਼ਿਕਾਇਤਾਂ ਆਉਣ ਨਾਲ ਚੱਲੀ ਰਿਪੇਅਰਿੰਗ ਦੀ ਮੁਹਿੰਮ ਪਾਵਰ ਨਿਗਮ ਦੇ ਕੰਟਰੋਲ ਰੂਮ 'ਚ ਫਾਲਟਾਂ ਸਬੰਧੀ 584 ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਨੂੰ ਠੀਕ ਕਰਨ ਲਈ ਵੱਖ-ਵੱਖ ਡਿਵੀਜ਼ਨਾਂ ਦੇ ਕਾਮਿਆਂ ਨੂੰ ਮੌਕੇ 'ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਫਾਲਟ ਘੱਟ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਠੀਕ ਕਰਨ 'ਚ ਸਮਾਂ ਵੀ ਘੱਟ ਲੱਗ ਰਿਹਾ ਹੈ। ਜਿਹੜੇ ਫਾਲਟ ਆਏ ਉਹ 1-2 ਘੰਟਿਆਂ ਅੰਦਰ ਠੀਕ ਕਰ ਦਿੱਤੇ ਗਏ।

ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਦੇ ਦਾਨ ਪਾਤਰ 'ਚੋਂ ਨਿਕਲਿਆ ਕੁਝ ਅਜਿਹਾ, ਜਿਸ ਨੂੰ ਵੇਖ ਸੇਵਾਦਾਰ ਵੀ ਰਹਿ ਗਏ ਦੰਗ

ਸ਼ਿਕਾਇਤਾਂ ਘੱਟ ਆਉਣ ਕਾਰਨ ਮਹਿਕਮੇ ਦੇ ਕਾਮਿਆਂ ਵੱਲੋਂ ਰਿਪੇਅਰਿੰਗ ਦੀ ਮੁਹਿੰਮ ਚਲਾਈ ਜਾ ਰਹੀ ਹੈ। ਕੈਂਟ ਡਵੀਜ਼ਨ ਅਤੇ ਮਾਡਲ ਟਾਊਨ ਦੇ ਇਲਾਕਿਆਂ ਵਿਚ ਇਸ ਲੜੀ ਵਿਚ ਵੱਡੇ ਪੱਧਰ 'ਤ ਜੋੜਾਂ ਨੂੰ ਪੱਕਾ ਕੀਤਾ ਗਿਆ ਅਤੇ ਜਿਸ ਜਗ੍ਹਾ ਫਾਲਟ ਪੈਣ ਦੀ ਸੰਭਾਵਨਾ ਨਜ਼ਰ ਆਈ, ਉਥੇ ਤਾਰਾਂ ਆਦਿ ਵੀ ਬਦਲੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਿਹੜੀ ਰਿਪੇਅਰਿੰਗ ਚੱਲ ਰਹੀ ਹੈ, ਉਸ ਕਾਰਣ ਆਉਣ ਵਾਲੇ ਦਿਨਾਂ 'ਚ ਫਾਲਟ ਘੱਟ ਪੈਣਗੇ, ਜਿਸ ਨਾਲ ਕਾਮਿਆਂ ਨੂੰ ਵੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਇਹ ਵੀ ਪੜ੍ਹੋ:ਹੁਕਮਾਂ ਦੀ ਉਲੰਘਣਾ ਕਰਨ 'ਤੇ ਸਿੱਖਿਆ ਮੰਤਰੀ ਦੀ ਸਖ਼ਤ ਕਾਰਵਾਈ, 9 ਸਕੂਲਾਂ ਦੀ ਐੱਨ.ਓ.ਸੀਜ਼. ਰੱਦ


shivani attri

Content Editor

Related News