ਪਿੰਡ ਪੱਸੀ ਕੰਢੀ ਵਿਖੇ ਬਾਰਿਸ਼ ਤੇ ਝੱਖੜ ਕਾਰਨ ਪੋਲਟਰੀ ਫਾਰਮ ਦੀ ਇਮਾਰਤ ਡਿੱਗੀ

Monday, May 04, 2026 - 07:19 PM (IST)

ਪਿੰਡ ਪੱਸੀ ਕੰਢੀ ਵਿਖੇ ਬਾਰਿਸ਼ ਤੇ ਝੱਖੜ ਕਾਰਨ ਪੋਲਟਰੀ ਫਾਰਮ ਦੀ ਇਮਾਰਤ ਡਿੱਗੀ

ਦਸੂਹਾ (ਝਾਵਰ, ਨਾਗਲਾ)-ਬਲਾਕ ਦਸੂਹਾ ਦੇ ਪਿੰਡ ਪੱਸੀ ਕੰਡੀ ਵਿਖੇ ਤੇਜ਼ ਬਾਰਿਸ਼ ਤੇ ਝੱਖੜ ਕਾਰਨ ਇਕ ਪੋਲਟਰੀ ਫਾਰਮ ਡਿੱਗਣ ਨਾਲ ਕਾਫ਼ੀ ਮੁਰਗੀਆਂ ਮਰ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਪੋਲਟਰੀ ਫਾਰਮ ਦੇ ਮਾਲਕ ਸੱਤਿਆਜੀਤ ਉਰਫ਼ ਸੰਨੀ ਨੇ ਦੱਸਿਆ ਕਿ ਇਕਦਮ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਇਹ ਡਬਲ ਸਟੋਰੀ ਪੋਲਟਰੀ ਫਾਰਮ ਥੱਲੇ ਡਿੱਗ ਪਿਆ, ਜਿਸ ਕਾਰਨ ਮੁਰਗੀਆਂ ਦੇ ਬੱਚੇ ਅਤੇ ਮੁਰਗੀਆਂ ਜਿਨ੍ਹਾਂ ਦੀਆਂ ਗਿਣਤੀ ਹਜ਼ਾਰਾਂ ’ਚ ਸੀ ਮੌਕੇ ’ਤੇ ਹੀ ਮਰ ਗਈਆਂ।

PunjabKesari

ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਜੋ ਨੁਕਸਾਨ ਹੋਇਆ, ਰਿਪੋਰਟ ਵੀ ਦਰਜ ਕਰਵਾਈ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ , ਐੱਸ. ਡੀ. ਐੱਮ. ਦਸੂਹਾ ਅਤੇ ਪੋਲਟਰੀ ਇੰਸਪੈਕਟਰ ਦੇ ਸਬੰਧਤ ਹੋਰ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਰੂਪ ’ਚ ਵੀ ਮਦਦ ਲਈ ਅਪੀਲ ਕੀਤੀ ਜਾਵੇਗੀ। ਉਨ੍ਹਾਂ ਡਿਪਟੀ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਨੌਜਵਾਨ ਨੂੰ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ: ਖਾੜੀ ਦੇਸ਼ਾਂ ਦੀ ਜੰਗ ਦਾ ਅਸਰ! ਇਸ ਹਵਾਈ ਅੱਡੇ ਤੋਂ ਵਿਦੇਸ਼ੀ ਉਡਾਣਾਂ ਬੰਦ, ਯਾਤਰੀਆਂ ਨੂੰ ਝੱਲਣੀ ਪੈ ਰਹੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News