ਜ਼ਮੀਨੀ ਝਗੜੇ ਸਬੰਧੀ ਫਾਇਰਿੰਗ ਕਰਨ ''ਤੇ ਤਿੰਨ ਵਿਰੁੱਧ ਕੇਸ ਦਰਜ

Thursday, Jul 09, 2026 - 03:48 PM (IST)

ਜ਼ਮੀਨੀ ਝਗੜੇ ਸਬੰਧੀ ਫਾਇਰਿੰਗ ਕਰਨ ''ਤੇ ਤਿੰਨ ਵਿਰੁੱਧ ਕੇਸ ਦਰਜ

ਦਸੂਹਾ (ਝਾਵਰ)- ਥਾਣਾ ਦਸੂਹਾ ਦੀ ਪੁਲਸ ਵੱਲੋਂ ਇਕ ਜ਼ਮੀਨੀ ਝਗੜੇ ਦੀ ਲੜਾਈ ਦੌਰਾਨ ਫਾਇਰਿੰਗ ਕਰਨ 'ਤੇ 3 ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਕੁਲਵੀਰ ਸਿੰਘ ਪੁੱਤਰ ਸਤਪਾਲ ਸਿੰਘ ਨਿਵਾਸੀ ਟੇਰਕਿਆਣਾ ਜੋ ਕੁਲਜੀਤ ਸਿੰਘ ਉਰਫ਼ ਬਲਜੀਤ ਸਿੰਘ ਪੁੱਤਰ ਸਤਪਾਲ ਸਿੰਘ ਨਿਵਾਸੀ ਕਾਲੂਵਾਲ ਕੋਟਲਾ ਜੋ ਉਸ ਦਾ ਰਿਸ਼ਤੇ ਵਜੋਂ ਭਣੋਈਆ ਲੱਗਦਾ ਹੈ, ਦੀ ਜ਼ਮੀਨ ਉਸ ਨੇ ਬਤੌਰ ਮੁਖਤਿਆਰਨਾਮਾ ਲਈ ਹੈ ਅਤੇ ਉਹ ਕਾਸ਼ਤ ਕਰ ਰਿਹਾ ਹੈ, ਜਦਕਿ ਕੁਲਜੀਤ ਸਿੰਘ ਉਰਫ਼ ਬਲਜੀਤ ਸਿੰਘ ਲਗਭਗ ਪਿਛਲੇ 16 ਸਾਲਾਂ ਤੋਂ ਇੰਗਲੈਂਡ ਵਿਖੇ ਰਹਿ ਰਿਹਾ ਹੈ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

ਇਸ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਕਾਲੂਵਾਲ ਕੋਟਲਾ ਉਸ ਦਾ ਪਿਤਾ ਜਸਵਿੰਦਰ ਸਿੰਘ ਅਤੇ ਉਸ ਦੀ ਮਾਤਾ ਬਲਵਿੰਦਰ ਕੌਰ ਜ਼ਮੀਨ ਦਾ ਮੁਖਤਿਆਰਨਾਮਾ ਦੇਣ 'ਤੇ ਨਾਰਾਜ਼ ਚਲਦੇ ਆ ਰਹੇ ਸਨ ਤਾਂ ਇਕ ਵਿਆਹ ਸਮੇਂ ਗੁਰਮਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਕੁਲਵੀਰ ਸਿੰਘ ਪੁੱਤਰ ਸਤਪਾਲ ਸਿੰਘ ਨਿਵਾਸੀ ਟੇਰਕਿਆਣਾ ਨੂੰ ਡਰਾਉਣ ਲਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਕੁਲਵੀਰ ਸਿੰਘ ਪੁੱਤਰ ਸਤਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ ਗੁਰਮਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਬਲਵਿੰਦਰ ਕੌਰ ਨਿਵਾਸੀ ਕਾਲੂਵਾਲ ਕੋਟਲਾ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News