ਪੋਸਟ ਆਫਿਸ ਦੀ ਪਾਰਕਿੰਗ ਅਸੁਰੱਖਿਅਤ, CCTV ਕੈਮਰੇ ਲੱਗੇ ਹੋਣ ਦੇ ਬਾਵਜੂਦ ਚੋਰੀ ਹੋ ਰਹੇ ਵਾਹਨ

02/10/2023 6:00:48 PM

ਜਲੰਧਰ (ਸੁਰਿੰਦਰ)–ਲਵ-ਕੁਸ਼ ਚੌਂਕ ਨੇੜੇ ਸਥਿਤ ਮੁੱਖ ਡਾਕਘਰ ਦੀ ਪਾਰਕਿੰਗ ਖਾਤਾਧਾਰਕਾਂ ਲਈ ਅਸੁਰੱਖਿਅਤ ਹੁੰਦੀ ਜਾ ਰਹੀ ਹੈ। ਆਏ ਦਿਨ ਪਾਰਕਿੰਗ ਵਿਚੋਂ ਵਾਹਨ ਚੋਰੀ ਹੋ ਰਹੇ ਹਨ, ਕਿਸੇ ਦਾ ਮੋਟਰਸਾਈਕਲ ਅਤੇ ਕਿਸੇ ਦਾ ਸਾਈਕਲ। ਪੋਸਟ ਆਫਿਸ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਤਾਂ ਲੱਗੇ ਹਨ ਪਰ ਇਸ ਦੇ ਬਾਵਜੂਦ ਪਾਰਕਿੰਗ ਵਿਚੋਂ ਵਾਹਨ ਬੜੇ ਆਰਾਮ ਨਾਲ ਚੋਰੀ ਕਰ ਲਏ ਜਾਂਦੇ ਹਨ। ਵਾਹਨਾਂ ਦੀ ਚੋਰੀ ਰੋਕਣ ਲਈ ਪਹਿਲਾਂ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਇਕ ਗੇਟ ਨੂੰ ਬੰਦ ਕਰ ਦਿੱਤਾ ਸੀ ਪਰ ਜਦੋਂ ਚੋਰੀਆਂ ਨਾ ਰੁਕੀਆਂ ਤਾਂ ਫਿਰ ਤੋਂ ਗੇਟ ਨੂੰ ਖੋਲ੍ਹ ਦਿੱਤਾ ਗਿਆ ਹੈ। ਉਥੇ ਹੀ ਡਾਕਘਰ ਦੇ ਦਰਵਾਜ਼ੇ ’ਤੇ ਵੀ ਕੋਈ ਸਕਿਓਰਿਟੀ ਗਾਰਡ ਨਹੀਂ ਹੈ, ਜਦੋਂ ਕਿ ਹਰ ਰੋਜ਼ ਲੱਖਾਂ ਰੁਪਏ ਦੀ ਟਰਾਂਜੈਕਸ਼ਨ ਪੋਸਟ ਆਫਿਸ ਵਿਚ ਹੁੰਦੀ ਹੈ। ਬਿਨਾਂ ਸਕਿਓਰਿਟੀ ਗਾਰਡ ਦੇ ਪੋਸਟ ਆਫਿਸ ਵਿਚ ਕੰਮ ਕੀਤਾ ਜਾ ਰਿਹਾ ਹੈ।

PunjabKesari

ਸੀ. ਸੀ. ਟੀ. ਵੀ. ਕੈਮਰੇ ਤਾਂ ਲਾ ਲਏ ਪਰ ਫਿਰ ਵੀ ਕਾਫ਼ੀ ਡਰ
ਨਿਊ ਜਵਾਹਰ ਨਗਰ ਨਿਵਾਸੀ ਰੋਸ਼ਨ ਲਾਲ ਨੇ ਕਿਹਾ ਕਿ ਉਨ੍ਹਾਂ ਦਾ ਪੋਸਟ ਆਫਿਸ ਵਿਚ ਅਕਾਊਂਟ ਲਗਭਗ 20 ਸਾਲ ਪੁਰਾਣਾ ਹੈ। 2009 ਵਿਚ ਪੋਸਟ ਆਫਿਸ ਵਿਚ ਡਕੈਤੀ ਹੋਈ ਸੀ, ਉਦੋਂ ਲੱਖਾਂ ਰੁਪਏ ਲੁੱਟ ਲਏ ਗਏ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਉਸ ਮਾਮਲੇ ਨੂੰ ਟਰੇਸ ਹੀ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਉਸ ਸਮੇਂ ਹੋਈ ਡਕੈਤੀ ਤੋਂ ਬਾਅਦ ਪੋਸਟ ਆਫਿਸ ਦੀ ਸੁਰੱਖਿਆ ਨੂੰ ਪਹਿਲਾਂ ਦੇ ਮੁਕਾਬਲੇ ਵਧਾਉਣਾ ਚਾਹੀਦਾ ਸੀ। ਹੁਣ ਤਾਂ ਪਾਰਕਿੰਗ ਵਿਚ ਵਾਹਨ ਲਾਉਣ ਤੋਂ ਵੀ ਡਰ ਲੱਗਦਾ ਹੈ। 2 ਹਫ਼ਤੇ ਪਹਿਲਾਂ ਉਨ੍ਹਾਂ ਦੇ ਦੋਸਤ ਦਾ ਮੋਟਰਸਾਈਕਲ ਪੋਸਟ ਆਫਿਸ ਦੀ ਪਾਰਕਿੰਗ ਵਿਚੋਂ ਚੋਰੀ ਹੋ ਗਿਆ ਸੀ। ਅਧਿਕਾਰੀਆਂ ਨੇ ਆਪਣੇ ਵੱਲੋਂ ਤਾਂ ਸੀ. ਸੀ. ਟੀ. ਵੀ. ਫੁਟੇਜ ਦੇ ਿਦੱਤੀ ਸੀ ਪਰ ਚੋਰ ਫੜਿਆ ਨਹੀਂ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਪਾਰਕਿੰਗ ਦਾ ਠੇਕਾ ਦੇ ਦੇਣਾ ਚਾਹੀਦੈ
ਉਥੇ ਹੀ, ਪੋਸਟ ਆਫਿਸ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਜੇਕਰ ਵਿਭਾਗ ਸਕਿਓਰਿਟੀ ਗਾਰਡ ਨਹੀਂ ਰੱਖ ਸਕਦਾ ਤਾਂ ਘੱਟ ਤੋਂ ਘੱਟ ਪਾਰਕਿੰਗ ਦਾ ਠੇਕਾ ਦੇ ਦੇਵੇ। ਉਸ ਨਾਲ ਇਹ ਫਾਇਦਾ ਹੋਵੇਗਾ ਕਿ ਕੋਈ ਵੀ ਅਣਜਾਣ ਵਿਅਕਤੀ ਪੋਸਟ ਆਫਿਸ ਵਿਚ ਵਾਹਨ ਪਾਰਕ ਨਹੀਂ ਕਰ ਸਕੇਗਾ ਅਤੇ ਨਾ ਹੀ ਕੋਈ ਤੀਜਾ ਵਿਅਕਤੀ ਕਿਸੇ ਦਾ ਵਾਹਨ ਲੈ ਕੇ ਜਾ ਸਕੇਗਾ। ਇਸ ਸਬੰਧੀ ਪੋਸਟਮਾਸਟਰ ਭੀਮ ਸਿੰਘ ਪੰਚਾਲ ਨੇ ਕਿਹਾ ਕਿ ਪ੍ਰਾਈਵੇਟ ਸਕਿਓਰਿਟੀ ਗਾਰਡ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਨੂੰ ਵੀ ਜ਼ਰੂਰਤ ਹੈ ਤਾਂ ਕਿ ਕਿਸੇ ਗਾਹਕ ਦਾ ਵਾਹਨ ਚੋਰੀ ਨਾ ਹੋ ਸਕੇ ਅਤੇ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News