ਪੁਲਸ ਨੇ ਕਤਲ ਦੇ ਦੂਸਰੇ ਦੋਸ਼ੀ ਨੂੰ ਕਾਰ ਸਮੇਤ ਕੀਤਾ ਕਾਬੂ

07/04/2019 2:36:15 AM

ਚੱਬੇਵਾਲ, (ਗੁਰਮੀਤ)– ਥਾਣਾ ਚੱਬੇਵਾਲ ਦੀ ਪੁਲਸ ਪਾਰਟੀ ਨੇ ਐੱਸ. ਐੱਚ. ਓ. ਨਰਿੰਦਰ ਕੁਮਾਰ ਦੀ ਅਗਵਾਈ ਹੇਠ ਧਾਰਾ 302 ’ਚ ਲੋਡ਼ੀਂਦੇ ਦੂਜੇ ਦੋਸ਼ੀ ਨੂੰ ਕਾਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਮਈ 2019 ਵਿਚ ਪਿੰਡ ਮਹਿਨਾਂ ਲਿੰਕ ਸਡ਼ਕ ’ਤੇ ਇਕ ਵਿਅਕਤੀ ਨੇ ਇਕ ਔਰਤ ਨੂੰ ਕਾਰ ਹੇਠਾਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਦੇ ਦੋਸ਼ ਵਿਚ ਥਾਣਾ ਪੁਲਸ ਮਰਨ ਵਾਲੀ ਔਰਤ ਦੇ ਪਤੀ ਤਰਸੇਮ ਸਿੰਘ ਵਾਸੀ ਮਹਿਮਦੋਵਾਲ ਖੁਰਦ ਨੂੰ ਪਹਿਲਾਂ ਹੀ ਕਾਬੂ ਕਰ ਚੁੱਕੀ ਸੀ ਅਤੇ ਉਸਨੇ ਪੁਛਗਿੱਛ ਦੌਰਾਨ ਥਾਣਾ ਪੁਲਸ ਕੋਲ ਮੰਨਿਆ ਸੀ ਕਿ ਉਸਨੇ ਆਪਣੀ ਪਤਨੀ ਕਮਲਜੀਤ ਕੌਰ (58) ਨੂੰ ਮਰਵਾਉਣ ਲਈ ਅਲੀ ਹੁਸੈਨ ਉਰਫ ਬੀਰੋ ਪੁੱਤਰ ਮੀਰਾ ਬਖ਼ਸ਼ ਵਾਸੀ ਹਵੇਲੀ ਥਾਣਾ ਮਾਹਿਲਪੁਰ ਨੂੰ ਇਕ ਇੰਡੀਗੋ ਕਾਰ ਨੰਬਰ ਪੀ. ਬੀ. 03 ਕਿਓ. 9922 ਖਰੀਦ ਕੇ ਦਿੱਤੀ ਸੀ ਜਿਸ ਨਾਲ ਅਲੀ ਹੂਸੈਨ ਨੇ ਕਮਲਜੀਤ ਕੌਰ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਸੀ। ਅੱਜ ਥਾਣਾ ਪੁਲਸ ਨੇ ਉਕਤ ਦੂਜੇ ਦੋਸ਼ੀ ਕੋਲੋਂ ਸਰਹੰਦ ਸ਼ਹਿਰ ਜ਼ਿਲਾ ਫਤਿਹਗਡ਼੍ਹ ਸਾਹਿਬ ਨੇਡ਼ਿਓਂ ਕਾਰ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News